ਸੁਨੀਲ ਜਾਖੜ ਨੇ ‘ਆਪ’ ‘ਤੇ ਚੁੱਕੇ ਸਵਾਲ, ਕਿਹਾ-ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ਼ ਨਾ ਸਮਝਣ

jakar/nawanpunjab.com

ਜਲੰਧਰ, 17 ਦਸੰਬਰ (ਬਿਊਰੋ)- ਜਲੰਧਰ ਵਿਖੇ ਕੈਬਨਿਟ ਮੰਤਰੀ ਪਰਗਟ ਸਿੰਘ ਦੇ ਹਲਕੇ ‘ਚ ਅੱਜ ਕਾਂਗਰਸ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਵਿਸ਼ਾਲ ਰੈਲੀ ਕੀਤੀ ਗਈ | ਇਸ ਦੌਰਾਨ ਆਪਣੇ ਸੰਬੋਧਨ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ਼ ਨਾ ਸਮਝਣ | ਭਾਜਪਾ ਨੂੰ ਲਪੇਟੇ ‘ਚ ਲੈਂਦੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਝਿਆ ਸੀ ਅਤੇ ਅੱਜ ਹਾਲ ਵੇਖ ਲਵੋ | ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਨੂੰ ਲੋਕ ਸਭਾ ‘ਚ ਪੂਰੇ ਦੇਸ਼ ਨੇ ਨਕਾਰਿਆ ਸੀ ਤਾਂ ਉਦੋਂ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਸੀ | ਚਾਰ ਐੱਮ. ਪੀ. ‘ਆਪ’ ਨੂੰ ਦਿੱਤੇ ਸਨ | ਆਮ ਆਦਮੀ ਪਾਰਟੀ ਨੂੰ ਤਾਂ ਆਪਣੇ ਵਿਧਾਇਕਾਂ ਬਾਰੇ ਨਹੀਂ ਪਤਾ ਹਨ ਕਿ ਕਿੱਥੇ-ਕਿੱਥੇ ਗਏ ਹਨ |

ਉਥੇ ਹੀ ਉਨ੍ਹਾਂ ਅੱਗੇ ਕਿਸਾਨੀ ਮੁੱਦੇ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਮੇਰੇ ਜਾਂ ਸਾਡੇ ਇਕ-ਦੂਜੇ ਨਾਲ ਮਤਭੇਦ ਹੋ ਸਕਦੇ ਹਨ ਪਰ ਅਸੀਂ ਪੰਜਾਬ ਦੀ ਲੜਾਈ ਲੜਨੀ ਹੈ | ਇਸ ਲਈ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਖੜ੍ਹਾ ਹਾਂ | ਜਾਖੜ ਨੇ ਕਿਹਾ ਕਿ ਇਸ ਦਾ ਸਿਹਰਾ ਪਰਗਟ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਅੱਜ ਸਟੇਜ ‘ਤੇ ਸਭ ਨੂੰ ਇਕੱਠੇ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਵਾਸਤੇ ਅਸੀਂ ਸਾਰੇ ਹੀ ਇਕੱਠੇ ਹਾਂ ਅਤੇ ਮੈਂ ਸਮਝਦਾ ਹਾਂ ਕਿ ਸਾਨੂੰ ਦੇਸ਼ ਲਈ ਵੀ ਇਕੱਠੇ ਹੋਣਾ ਚਾਹੀਦਾ ਹੈ | ਹਿੰਦੂਸਤਾਨ ਦੀ ਸਰਕਾਰ ਬਣਾਉਣ ਦਾ ਰਸਤਾ ਪੰਜਾਬ ਵਿਚੋਂ ਹੋ ਕੇ ਜਾਂਦਾ ਹੈ |

Leave a Reply

Your email address will not be published. Required fields are marked *