ਮਾਹਿਲਪੁਰ, 27 ਅਗਸਤ- ਬੀਤੀ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਭਾਮ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਦੇ ਏ.ਟੀ.ਐਮ. ਦੀ ਗੈਸ ਕਟਰ ਨਾਲ ਭੰਨ-ਤੋੜ ਕਰ ਕੇ 4 ਅਣਪਛਾਤੇ ਵਿਅਕਤੀ 17 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲੈ ਗਏ।
ਇਸ ਸਾਰੀ ਘਟਨਾ ਬੈਕ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ’ਚ ਕੈਦ ਹੋ ਗਈ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵੱਡੀ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।