ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਬਣੀ ਮਿਸ ਯੂਨੀਵਰਸ, 21 ਸਾਲ ਬਾਅਦ ਦੇਸ਼ ‘ਚ ਪਰਤਿਆ ਤਾਜ

sandhu/nawanpunjab.com

ਇਲੈਟ,(ਇਜ਼ਰਾਈਲ) 13 ਦਸੰਬਰ (ਬਿਊਰੋ)- ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। ਇਸ ਨਾਲ ਹਰਨਾਜ਼ ਸੰਧੂ ਸੁਸ਼ਮਿਤਾ ਸੇਨ ਅਤੇ ਲਾਰਾ ਦੱਤਾ ਤੋਂ ਬਾਅਦ ਦੇਸ਼ ਦੀ ਤੀਜੀ ਮਿਸ ਯੂਨੀਵਰਸ ਬਣ ਗਈ ਹੈ। ਸਾਲ 2000 ‘ਚ ਲਾਰਾ ਨੇ ਇਹ ਮੁਕਾਬਲਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ ਅਤੇ ਹੁਣ ਹਰਨਾਜ਼ 21 ਸਾਲਾਂ ਬਾਅਦ ਦੇਸ਼ ‘ਚ ਤਾਜ ਵਾਪਸ ਲਿਆਉਣ ‘ਚ ਸਫਲ ਰਹੀ ਹੈ। ਵੈਸੇ, ਹਰਨਾਜ਼ ਲਈ ਇਹ ਸਫ਼ਰ ਆਸਾਨ ਨਹੀਂ ਸੀ। ਇੰਨੇ ਦੇਸ਼ਾਂ ਦੇ ਸੁਹੱਪਣ ਨੂੰ ਹਰਾ ਕੇ ਹਰਨਾਜ਼ ਇਸ ਸਵਾਲ ਦਾ ਮੂੰਹ ਤੋੜ ਜਵਾਬ ਦੇ ਕੇ 13 ਲੱਖ ਦੇਸ਼ ਵਾਸੀਆਂ ਦਾ ਮਾਣ ਬਣ ਗਿਆ। ਦੱਸ ਦੇਈਏ ਕਿ ਹਾਲ ਹੀ ਵਿੱਚ ਉਸਨੇ LIVA ਮਿਸ ਦੀਵਾ ਯੂਨੀਵਰਸ 2021 ਦਾ ਖਿਤਾਬ ਜਿੱਤਿਆ ਹੈ। ਉਸਨੇ ਮਿਸ ਯੂਨੀਵਰਸ ਮੁਕਾਬਲੇ ਲਈ ਚੰਗੀ ਤਿਆਰੀ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਪੇਸ਼ੇ ਤੋਂ ਮਾਡਲ ਹਰਨਾਜ਼ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ, ਚੰਡੀਗੜ੍ਹ ਤੋਂ ਕੀਤੀ। ਚੰਡੀਗੜ੍ਹ ਤੋਂ ਹੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਹਰਨਾਜ਼ ਇਸ ਸਮੇਂ ਮਾਸਟਰ ਦੀ ਡਿਗਰੀ ਕਰ ਰਹੀ ਹੈ। ਸਿਰਫ਼ 21 ਸਾਲ ਦੀ ਉਮਰ ਵਿੱਚ ਸੰਧੂ ਨੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪੜ੍ਹਾਈ ਨਹੀਂ ਛੱਡੀ। ਦੱਸ ਦੇਈਏ ਕਿ ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਹੁਣ ਤਕ ਆਪਣੇ ਕਰੀਅਰ ਵਿੱਚ ਕਈ ਐਵਾਰਡ ਜਿੱਤ ਚੁੱਕੀ ਹੈ। ਇਨ੍ਹਾਂ ਵਿੱਚ 2017 ਵਿੱਚ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ, 2018 ਵਿੱਚ ਮਿਸ ਮੈਕਸ ਐਮਰਜਿੰਗ ਸਟਾਰ, 2019 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਅਤੇ 2021 ਵਿੱਚ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਸ਼ਾਮਲ ਹੈ।

Leave a Reply

Your email address will not be published. Required fields are marked *