ਚੰਡੀਗੜ੍ਹ, 4 ਦਸੰਬਰ (ਬਿਊਰੋ)-ਯਸ਼ ਪਾਲ ਗਰਗ, ਸਕੱਤਰ, ਸਿਹਤ ਅਤੇ ਨੋਡਲ ਅਫ਼ਸਰ, ਚੰਡੀਗੜ੍ਹ ਦਾ ਕਹਿਣਾ ਹੈ ਕਿ ਇਕ ਔਰਤ ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਹੁੰਚੀ ਸੀ, ਜਿਸ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਸੀ, ਉਸ ਨੂੰ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਸੀ, ਪਰ 8ਵੇਂ ਦਿਨ ਦੁਬਾਰਾ ਟੈਸਟ ਕੀਤਾ ਜਾਣਾ ਸੀ, ਪਰ ਉਹ ਘਰ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਸ ਵਿਰੁੱਧ ਆਫ਼ਤ ਪ੍ਰਬੰਧਨ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ |
ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਹੁੰਚੀ ਔਰਤ ਖ਼ਿਲਾਫ਼ ਹੋਇਆ ਮਾਮਲਾ ਦਰਜ
