ਨਵੀਂ ਦਿੱਲੀ, 1 ਦਸੰਬਰ (ਬਿਊਰੋ)- ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਕਾਲਾ ਅੰਗਰੇਜ਼’ ਕਹਿਣ ‘ਤੇ ਸਿਆਸਤ ਭੱਖ ਗਈ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਮੈਂ ਕਿਹਾ ਹੈ ਕਿ ਪੰਜਾਬ ਦੀ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦਿਆਂਗੇ, ਉਦੋਂ ਤੋਂ ਚੰਨੀ ਸਾਬ੍ਹ ਮੈਨੂੰ ਗਾਲ੍ਹਾਂ ਕੱਢ ਰਹੇ ਹਨ।
ਬੋਲੇ ਕਿ ਕੇਜਰੀਵਾਲ ਦੇ ਕੱਪੜੇ ਖ਼ਰਾਬ ਨੇ। ਅੱਜ ਬੋਲੇ ਕਿ ਕੇਜਰੀਵਾਲ ਕਾਲਾ ਹੈ। ਇਸ ‘ਤੇ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਚੰਨੀ ਸਾਬ੍ਹ! ਮੇਰਾ ਰੰਗ ਕਾਲਾ ਹੈ ਪਰ ਪੰਜਾਬ ਦੀਆਂ ਮੇਰੀਆਂ ਮਾਵਾਂ-ਭੈਣਾਂ ਨੂੰ ਇਹ ਕਾਲਾ ਬੇਟਾ-ਭਰਾ ਪਸੰਦ ਹੈ। ਉਨ੍ਹਾਂ ਨੂੰ ਪਤਾ ਹੈ ਕਿ ਮੇਰੀ ਨੀਅਤ ਸਾਫ਼ ਹੈ।