ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ

kuwar vijay pratap/ nawanpunjab.com

ਅੰਮ੍ਰਿਤਸਰ, 21 ਜੂਨ (ਦਲਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਬਣੀ ਐੱਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਹਨ | ਅਰਵਿੰਦ ਕੇਜਰੀਵਾਲ ਵਲੋਂ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਕੀਤੀ ਪ੍ਰੈੱਸ ਵਾਰਤਾ ਵਿਚ ਐਲਾਨ ਕੀਤਾ ਗਿਆ |

ਕੁੰਵਰ ਵਿਜੇ ਪ੍ਰਤਾਪ -ਪੰਜਾਬ ਵਿਚ ਹਰ ਪਾਸੇ ਰਹੇਗੀ ਖੁਸ਼ਹਾਲੀ ਰਹੇਗੀ | ਸਭ ਨੂੰ ਇਨਸਾਫ਼ ਦਿੱਤਾ ਜਾਵੇਗਾ| ਪਾਰਟੀ ਵਲੋਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ, ਅੰਮ੍ਰਿਤਸਰ ਦੀ ਧਰਤੀ ਤੋਂ ਹੋਵੇਗੀ ਰੈਵੂਲੇਸ਼ਨ ਦੀ ਸ਼ੁਰੂਆਤ, ਲੋਕਾਂ ਦੀ ਪਾਵਰ ਲੋਕਾਂ ਕੋਲ ਰਹੇਗੀ, ਅਸਲ ਰਾਜਨੀਤੀ ਦੀ ਸ਼ੁਰੂਆਤ ਕਰਨ ਆਏ ਹਾਂ|

ਬਰਗਾੜੀ ਦੇ ਮਾਸਟਰ ਮਾਇੰਡ ਖੁਲ੍ਹੇਆਮ ਘੁੰਮ ਰਹੇ – ਕੇਜਰੀਵਾਲ, ਆਮ ਆਦਮੀ ਪਾਰਟੀ ਨੇਤਾਵਾਂ ਦੀ ਪਾਰਟੀ ਨਹੀਂ ਹੈ | ਸਾਨੂੰ ਰਾਜਨੀਤੀ ਕਰਨੇ ਨਹੀਂ ਆਉਂਦੀ , ਅਸੀ ਸਮਾਜ ਲਈ ਆਏ ਹਾਂ | ਬਰਗਾੜੀ ਦੇ ਮਾਸਟਰ ਮਾਇੰਡ ਨੂੰ ਸਜਾ ਦਵਾਵਾਂਗੇ |

Leave a Reply

Your email address will not be published. Required fields are marked *