ਚੰਡੀਗੜ੍ਹ, 21 ਜੂਨ (ਦਲਜੀਤ ਸਿੰਘ)- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਇੱਕ ਮਾਮਲੇ ਵਿੱਚ ਤਲਬ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਕਮਿਸ਼ਨ ਵੱਲੋਂ ਤੈਅ ਸਮੇਂ ‘ਤੇ ਪੇਸ਼ ਹੋਏ ਅਤੇ ਉਹਨਾਂ ਨੇ ਆਪਣੇ ਬੀਤੇ ਦਿਨੀਂ ਦਿੱਤੇ ਬਿਆਨ ਬਾਰੇ ਆਪਣਾ ਪੱਖ ਰੱਖਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੈਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਪੇਸ਼ੀ ਦੌਰਾਨ ਰਵਨੀਤ ਸਿੰਘ ਬਿੱਟੂ ਵੱਲੋਂ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਕਿ ਉਹਨਾਂ ਦਾ ਕਦੀ ਵੀ ਇਸ ਤਰ੍ਹਾਂ ਦਾ ਮਕਸਦ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗਲਤ ਭਾਵਨਾ ਵਾਲਾ ਬਿਆਨ ਦੇਣ ਅਤੇ ਜੇਕਰ ਉਹਨਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਨ। ਜਿਸ ‘ਤੇ ਕਮਿਸ਼ਨ ਨੇ ਉਹਨਾਂ ਨੂੰ 2 ਦਿਨਾਂ ਵਿੱਚ ਆਪਣਾ ਪੱਖ ਲਿਖਤੀ ਤੌਰ ਤੇ ਪੇਸ਼ ਕਰਨ ਲਈ ਹੁਕਮ ਦਿੱਤੇ ਹਨ।
Related Posts
ਪੰਜਾਬ ਸਰਕਾਰ ਦਾ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੂੰ ਨਵਾਂ ਫ਼ਰਮਾਨ ਜਾਰੀ
ਜਲੰਧਰ – ਭਾਵੇਂ ਪੰਜਾਬ ਸਰਕਾਰ ਨੇ ਆਪਣੇ ਬਜਟ ’ਚ ਕੋਈ ਟੈਕਸ ਨਹੀਂ ਲਾਇਆ ਹੈ ਪਰ ਪੰਜਾਬ ਸਰਕਾਰ ਨੇ ਸੂਬੇ ਦੀਆਂ…
ਕਿਸੇ ਖ਼ਾਸ ਵਿਅਕਤੀ ਲਈ ਆਪਣੀ ਊਰਜਾ ਨਸ਼ਟ ਨਾ ਕਰੇ ਕਾਂਗਰਸ – ਖਹਿਰਾ
ਲੁਧਿਆਣਾ, 27 ਅਗਸਤ (ਪਰਮਿੰਦਰ ਸਿੰਘ ਆਹੂਜਾ) – ਹਲਕਾ ਭੁਲੱਥ ਤੋਂ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ…
ਜ਼ੀਰਕਪੁਰ ਤੋਂ ਸਾਬਕਾ ਸਰਪੰਚ ਜਸਪਾਲ ਸਿੰਘ ਅਕਾਲੀ ਦਲ ‘ਚ ਸ਼ਾਮਲ
ਜ਼ੀਰਕਪੁਰ , 13 ਜਨਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ੀਰਕਪੁਰ ਤੋਂ ਐੱਮ. ਸੀ. ਅਤੇ ਸਾਬਕਾ ਸਰਪੰਚ ਰਹੇ ਜਸਪਾਲ ਸਿੰਘ…