ਨੈਸ਼ਨਲ ਡੈਸਕ, 21 ਜੂਨ (ਦਲਜੀਤ ਸਿੰਘ)- ਕੌਮਾਂਤਰੀ ਯੋਗਾ ਦਿਵਸ ਮੌਕੇ ਦੇਸ਼ ’ਚ ਯੋਗਾ ਦੀ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾ ਆਫ਼ਤ ਦੇ ਚੱਲਦੇ ਇਸ ਵਾਰ ਵੀ ਕਾਫੀ ਸਾਵਧਾਨੀਆਂ ਨਾਲ ਹੀ ਯੋਗਾ ਦਿਵਸ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪੂਰੀ ਦੁਨੀਆ ਨੇ ਇਕ ਵਾਰ ਫਿਰ ਯੋਗਾ ਦੇ ਮਹੱਤਵ ਨੂੰ ਜਾਣਿਆ। ਇਸ ਮੌਕੇ ਲੱਦਾਖ ’ਚ 18 ਹਜ਼ਾਰ ਫੁੱਟ ਦੀ ਉੱਚਾਈ ’ਤੇ ਬਰਫ਼ ਨਾਲ ਢਕੇ ਪਹਾੜਾਂ ਦਰਮਿਆਨ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨੇ ਯੋਗਾ ਕੀਤਾ।