ਅੰਮ੍ਰਿਤਸਰ, 23 ਨਵੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਸੂਬਾਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਹੈ ਇਹ ਦੋਵੇਂ ਆਗੂ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ । ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਪਹਿਲਾਂ ਕੀਤੇ ਵਾਅਦੇ ਤਾਂ ਅਜੇ ਲੋਕਾਂ ਨਾਲ ਪੂਰੇ ਨਹੀਂ ਕੀਤੇ ਤੇ ਚੰਨੀ ਹੁਣ ਬਿਜਲੀ ਤੇ ਰੇਤ ਸਸਤੀ ਕਰਨ ਵਰਗੇ ਨਵੇਂ ਵਾਅਦੇ ਕਰ ਕੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਦੇ ਹਨ । ਕੇਜਰੀਵਾਲ ਵਲੋਂ ਪੰਜਾਬ ਵਿਚ ਔਰਤਾਂ ਦੇ ਖਾਤਿਆਂ ‘ਚ ਇਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਪੈਸੇ ਆਉਣ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਇਸ ਨੂੰ ਦਿੱਲੀ ਵਿਚ ਤਾਂ ਲਾਗੂ ਕਰ ਲੈਣ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਦੌਰਾਨ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਗਿਆ ਹੈ ।
Related Posts
ਤਿਹਾੜ ਜੇਲ੍ਹ ‘ਚ ਕੈਦੀਆਂ ‘ਚ ਝਗੜੇ ਦੌਰਾਨ ਹੋਈ ਬਲੇਡਬਾਜ਼ੀ, 3 ਕੈਦੀ ਜ਼ਖਮੀ, 4 ਗ੍ਰਿਫਤਾਰ
ਦਿੱਲੀ, 25 ਅਕਤੂਬਰ (ਦਲਜੀਤ ਸਿੰਘ)- ਤਿਹਾੜ ਜੇਲ ‘ਚ ਇਕ ਵਾਰ ਫਿਰ ਕੈਦੀਆਂ ਵਿਚਾਲੇ ਲੜਾਈ ਹੋ ਗਈ ਹੈ। ਇਸ ਵਾਰ, ਕੈਦੀਆਂ ਵਿਚਕਾਰ…
Budget 2024 LIVE Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁਝ ਸਮੇਂ ਬਾਅਦ ਪੇਸ਼ ਕਰਨਗੇ ਬਜਟ, ਕੈਬਨਿਟ ਤੋਂ ਮਿਲੀ ਮਨਜ਼ੂਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਕੇਤ ਦਿੱਤਾ ਹੈ ਕਿ ਉਹ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਨੂੰ ਉਤਸ਼ਾਹਿਤ ਕਰਨ ਲਈ…
ਵਿਰੋਧੀ ਧਿਰ ਦੇ ਨੇਤਾਵਾਂ ਦੀ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨਾਲ ਮੁਲਾਕਾਤ
ਨਵੀਂ ਦਿੱਲੀ, 12 ਅਗਸਤ (ਦਲਜੀਤ ਸਿੰਘ)- ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨਾਲ ਮੁਲਾਕਾਤ…