ਆਈਜੀ ਉਮਰਾਨੰਗਲ ਦੇ ਪੁੱਤਰ ਤੋਂ ਐੱਸਆਈਟੀ ਨੇ ਕੀਤੀ ਪੁੱਛਗਿੱਛ, ਗੋਲ਼ੀ ਚਲਾਉਣ ਵੇਲੇ ਵਰਤੇ ਗਏ ਪਿਸਤੌਲ ਦੀ ਮੰਗੀ ਜਾਣਕਾਰੀ

ਚੰਡੀਗੜ੍ਹ : ਦਿ ਵਿਲੋ ਕੈਫੇ ਗੋਲੀ ਕਾਂਡ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਪੰਜਾਬ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਦੇ ਪੁੱਤਰ ਅੰਗਦ ਤੋਂ ਸੋਮਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਪੁੱਛਗਿੱਛ ਕੀਤੀ ਗਈ। ਇਹ ਪੁੱਛਗਿੱਛ ਸੈਕਟਰ-3 ਥਾਣੇ ਵਿੱਚ ਐੱਸਆਈਟੀ ’ਚ ਸ਼ਾਮਲ ਲੇਕ ਚੌਕੀ ਇੰਚਾਰਜ ਪਰਮਿੰਦਰ ਸਿੰਘ ਨੇ ਕੀਤੀ। ਦੱਸਿਆ ਗਿਆ ਕਿ ਅੰਗਦ ਇਕੱਲਾ ਹੀ ਪੁੱਛਗਿੱਛ ਲਈ ਪੁੱਜਾ ਸੀ। ਉਸ ਤੋਂ ਖਾਸ ਕਰ ਕੇ ਇਹ ਪੁੱਛਿਆ ਗਿਆ ਕਿ ਗੋਲੀ ਚਲਾਉਣ ਲਈ ਕਿਹੜਾ ਪਿਸਤੌਲ ਵਰਤਿਆ ਗਿਆ ਅਤੇ ਉਸ ਵੇਲੇ ਉਸ ਦੇ ਨਾਲ ਮੌਜੂਦ ਸੁਰੱਖਿਆ ਮੁਲਾਜ਼ਮ ਕੌਣ ਸੀ। ਪੁੱਛਗਿੱਛ ਮਗਰੋਂ ਉਸ ਨੂੰ ਵਾਪਸ ਭੇਜ ਦਿੱਤਾ ਗਿਆ।
ਦੋ ਦਿਨ ਪਹਿਲਾਂ ਜਦੋਂ ਅੰਗਦ ਦੁਬਈ ਤੋਂ ਵਾਪਸ ਆਇਆ ਸੀ ਤਾਂ ਚੰਡੀਗੜ੍ਹ ਏਅਰਪੋਰਟ ’ਤੇ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਰੋਕਿਆ ਸੀ। ਜਾਂਚ ’ਚ ਸ਼ਾਮਲ ਹੋਣ ਦੇ ਭਰੋਸੇ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਇਹ ਮਾਮਲਾ 16 ਫਰਵਰੀ ਨੂੰ ਸੈਕਟਰ-10 ਸਥਿਤ ਦਿ ਵਿਲੋ ਕੈਫੇ ’ਚ ਹੋਈ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ। ਘਟਨਾ ਤੋਂ ਕੁਝ ਸਮਾਂ ਬਾਅਦ ਅੰਗਦ ਦੁਬਈ ਚਲਾ ਗਿਆ ਸੀ ਜਿਸ ਕਾਰਨ ਮਾਮਲਾ ਵਿਵਾਦਾਂ ’ਚ ਆ ਗਿਆ। ਪੁਲਿਸ ਨੇ ਉਸ ਦੇ ਖ਼ਿਲਾਫ਼ ਲੁੱਕ ਆਉਟ ਨੋਟਿਸ ਜਾਰੀ ਕਰ ਦਿੱਤਾ ਸੀ।

Leave a Reply

Your email address will not be published. Required fields are marked *