ਲੁਧਿਆਣਾ: ਪੰਜਾਬ ‘ਚ ਬਾਰਿਸ਼ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਪੂਰੇ ਸੂਬੇ ਵਿਚ ਰੁਕ-ਰੁਕ ਕੇ ਬਰਸਾਤ ਹੋ ਰਹੀ ਹੈ। ਪੰਜਾਬ ਦੇ 5 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਵਿਚ ਰਾਤ ਤੋਂ ਹੀ ਰੁਕ-ਰੁਕ ਕੇ ਬਰਸਾਤ ਹੋ ਰਹੀ ਹੈ। ਬੀਤੀ ਸ਼ਾਮ ਤਕ ਐੱਸ.ਬੀ.ਐੱਸ. ਨਗਰ ਵਿਚ 12, ਰੋਪੜ ਵਿਚ 9, ਮੋਗਾ ਵਿਚ 3.5 ਅਤੇ ਅੰਮ੍ਰਿਤਸਰ ਵਿਚ 1.2 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ ਸੀ।
ਪੰਜਾਬ ‘ਚ ਬਾਰਿਸ਼ ਦਾ ਫਲੈਸ਼ ਅਲਰਟ! ਆਉਣ ਵਾਲੇ ਦਿਨਾਂ ‘ਚ ਫਿਰ ਬਦਲੇਗਾ ਮੌਸਮ
