ਸ੍ਰੀਨਗਰ, 18 ਨਵੰਬਰ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਦੋ ਮੁਕਾਬਲਿਆਂ ‘ਚ 5 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਬੁੱਧਵਾਰ ਸ਼ਾਮ ਨੂੰ ਪੁਲਿਸ ਨੇ ਜੰਮੂ ਦੇ ਸਿੱਧੜਾ ਪੁਲ ਤੋਂ ਤਿੰਨ ਲੋਕਾਂ ਨੂੰ 43 ਲੱਖ ਰੁਪਏ ਦੀ ਰਕਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨੇ ਲੋਕ ਅੱਤਵਾਦੀਆਂ ਦੇ ਸਹਿਯੋਗੀ ਸਨ। ਉਹ ਇਹ ਰਕਮ ਅੱਤਵਾਦੀਆਂ ਨੂੰ ਟਰਾਂਸਫਰ ਕਰਨ ਵਾਲੇ ਸਨ। ਜੰਮੂ ਪੁਲਿਸ ਨੇ ਦੱਸਿਆ ਕਿ ਇਹ ਲੋਕ ਇਸ ਰਕਮ ਨੂੰ ਲੈ ਕੇ ਪੰਜਾਬ ਤੋਂ ਦੱਖਣੀ ਕਸ਼ਮੀਰ ਜਾ ਰਹੇ ਸਨ।
ਜੰਮੂ-ਕਸ਼ਮੀਰ : 5 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ 43 ਲੱਖ ਰੁਪਏ ਦੀ ਰਕਮ ਸਮੇਤ ਤਿੰਨ ਗ੍ਰਿਫ਼ਤਾਰ
