ਫ਼ਿਰੋਜ਼ਪੁਰ, 29 ਅਕਤੂਬਰ (ਦਲਜੀਤ ਸਿੰਘ)- ਪੰਜਾਬ ਸਰਕਾਰ ਦੇ ਸਾਬਕਾ ਸੰਸਦੀ ਸਕੱਤਰ ਰਵਿੰਦਰ ਸਿੰਘ ਸੰਧੂ ਬੱਬਲ ਨਹੀਂ ਰਹੇ | ਉਹ ਕਰੀਬ 67 ਸਾਲਾ ਦੇ ਸਨ | ਉਹ ਪਿਛਲੇ ਕੁਝ ਦਿਨਾਂ ਤੋਂ ਡੇਗੂ ਰੋਗ ਤੋਂ ਪੀੜਤ ਸਨ | ਜਿਨ੍ਹਾਂ ਅੱਜ ਬਾਅਦ ਦੁਪਹਿਰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਆਖ਼ਰੀ ਸਾਹ ਲਿਆ |
ਉਹ ਆਪਣੇ ਪਿੱਛੇ 2 ਬੇਟੇ , ਇਕ ਬੇਟੀ ਅਤੇ ਪਤਨੀ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਉਹ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਬਾਦਲ ‘ਚ ਕੁਝ ਸਮਾਂ ਪਹਿਲਾਂ ਸ਼ਾਮਿਲ ਹੋ ਗਏ ਸਨ |