ਤਰਨਤਾਰਨ : ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਇਕ ਵਾਰ ਫਿਰ ਨਾਕਾਮ ਹੋ ਗਈ ਹੈ। ਸਰਹਾਲੀ ਥਾਣੇ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਿਸ ਪੁਲਿਸ ਨੇ ਜ਼ਮੀਨ ‘ਚ ਦੱਬਿਆ ਇਕ ਹੋਰ ਆਰਪੀਜੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਤਿੰਨ ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਪੰਜਾਬ ਵੱਲੋਂ ਕੀਤੇ ਟਵੀਟ ਅਨੁਸਾਰ ਫਿਲਪੀਨ ਆਧਾਰ ਟੈਰਰ ਮਡਿਊਲ ਹੈਂਡਲਰ ਯਾਦਵਿੰਦਰ ਸਿੰਘ ਤੇ ਕੈਨੇਡਾ ਆਧਾਰਤ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਕਹੇ ਅਨੁਸਾਰ ਇਹ ਆਰਪੀਜੀ ਚਲਾਇਆ ਜਾਣਾ ਸੀ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ‘ਚ ਪਿੰਡ ਚੰਬਲ ਦੇ ਰਹਿਣ ਵਾਲੇ ਕੁਲਬੀਰ ਸਿੰਘ ਤੇ ਹੀਰਾ ਸਿੰਘ ਸ਼ਾਮਲ ਹਨ।