ਅਰੂਸਾ ਦੇ ਮੁੱਦੇ ਤੋਂ ਸਿਆਸਤ ਗਰਮਾਈ

ਪੰਜਾਬ ਦੀ ਰਾਜਨੀਤੀ ਪ੍ਰਮੁੱਖ ਮੁੱਦਿਆਂ ਨੂੰ ਛੱਡ ਕੇ ਕਾਂਗਰਸ ਨਾਲੋਂ ਅਲੱਗ ਹੋਣ ਦਾ ਐਲਾਨ ਕਰ ਚੁੱਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜਿੰਦਗੀ ਤੇ ਕੇਂਦਰਿਤ ਹੋ ਚੁੱਕੀ ਹੈ। ਕਾਂਗਰਸੀ ਵਿਧਾਇਕਾਂ,ਮੰਤਰੀਆਂ ਤੇ ਹੋਰ ਲੀਡਰਾਂ ਨੇ ਕੈਪਟਨ ਦੀ ਕਰੀਬੀ ਅਰੂਸਾ ਆਲਮ ‘ਤੇ ਪਾਕਿਸਤਾਨੀ ਸੁਰੱਖਿਆ ਏਜੰਸੀ ਆਈਐਸਆਈ ਦੀ ਏਜੰਟ ਹੋਣ ਦੇੇ ਇਲਜ਼ਾਮ ਲਗਾਏ ਹਨ। ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਸ ਦੀ ਕਾਨੂੰਨੀ ਜਾਂਚ ਕਰਵਾਉਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਇਹ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਉੱਪ ਮੁੱਖ ਮੰਤਰੀ ਵੱਲੋਂ ਲਗਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਸਾਬਕਾ ਡੀਜੀਪੀ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਨੇ ਵੀ ਸਾਬਕਾ ਡੀਜੀਪੀ ਦਿਨਕਰ ਗੁਪਤਾ ਅਤੇ ਚੀਫ ਸੈਕਟਰੀ ਵਿੰਨੀ ਮਹਾਜਨ ਦੀ ਤਸਵੀਰ ਅਰੂਸਾ ਆਲਮ ਨਾਲ ਸ਼ੇਅਰ ਕਰਦਿਆਂ ਕਿਹਾ ਸੀ ਕਿ “ਜੇਕਰ ਸਰਕਾਰ ਵੀਜਾ ਦਿੰਦੀ ਹੈ ਤਾਂ ਉਸ ਨਾਲ ਸਰਕਾਰੀ ਤੰਤਰ  ਰਾਹੀਂ ਲੁੱਟ ਦੀ ਖੁੱਲ੍ਹ ਨਹੀਂ ਮਿਲਦੀ”। ਹੁਣ ਇਸ ਦੇ ਜਵਾਬ ਵਿੱਚ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੁਹੰਮਦ ਮੁਸਤਫਾ ਦੀ ਪਤਨੀ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਉਹਨਾਂ ਦੀ ਨੂੰਹ ਦੀਆਂ ਅਰੂਸਾ ਆਲਮ ਨਾਲ ਫੋਟੋਆਂ ਸ਼ੇਅਰ ਕਰਦਿਆਂ ਸਵਾਲ ਕੀਤਾ ਹੈ ਕਿ ਕੈਪਟਨ ਨੂੰ ਨੀਚਾ ਦਿਖਾਉਣ ਲਈ ਹੋਰ ਕਿੰਨਾ ਥੱਲੇ ਡਿੱਗਣਾ ਹੈ? ਜਿਵੇਂ ਜਿਵੇਂ ਇਹ ਮਸਲਾ ਭਖਦਾ ਜਾ ਰਿਹਾ ਹੈ ਉਵੇਂ ਹੀ ਇਹ ਕਿਆਫੇ ਲਗਾਏ ਜਾ ਰਹੇ ਹਨ ਕਿ ਕਈ ਹੋਰ ਵੱਡੇ ਕਾਂਗਰਸੀ ਲੀਡਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਸਕਦੀਆਂ ਹਨ। 

Leave a Reply

Your email address will not be published. Required fields are marked *