ਬੁਢਲਾਡਾ 14 ਜੂਨ (ਦਲਜੀਤ ਸਿੰਘ)- ਮਾਮਲਾ ਇਹ ਕਿ ਬੁਢਲਾਡਾ ਨਗਰ ਕੌਂਸਲ ਦਾ ਐਮਸੀ ਜ਼ੋ ਕਿ ਭਾਰਤੀ ਜਨਤਾ ਪਾਰਟੀ ਦਾ ਜਿਲ੍ਹਾ ਸਚਿਵ ਹੈ, ਵੱਲੋਂ ਇੱਕ ਦਲਿਤ ਲੜਕੀ ਜ਼ੋ ਕਿ ਫਰੀਦਕੋਟ ਦੀ ਰਹਿਣ ਵਾਲੀ ਸੀ ਜਿਸਨੂੰ ਨਗਰ ਕੌਂਸਲ ਬੁਢਲਾਡਾ ਵਿੱਚ ਨੌਕਰੀ ਦਿਵਾਉਣ ਦੇ ਲਾਲਚ ਵਿੱਚ ਐਮ ਸੀ ਬੁਢਲਾਡਾ ਵਿਖੇ ਲੈ ਆਇਆ ਸੀ ਜਿਸਨੂੰ ਬੁਢਲਾਡਾ ਲਿਆਉਣ ਤੋਂ ਬਾਅਦ ਉਸ ਉਪਰ ਪ੍ਰੇਮ ਗਰਗ ਆਗੂ ਬੀਜੇਪੀ ਮਾੜੀ ਨਜ਼ਰ ਰੱਖਣ ਲੱਗ ਪਿਆ ਅਤੇ ਇਸ
ਦਲਿਤ ਲੜਕੀ ਨਾਲ ਉਸਦੀ ਇੱਛਾ ਬਿਨਾਂ ਅਸ਼ਲੀਲ ਹਰਕਤਾਂ ਕਰਦਾ ਰਿਹਾ।ਇਸਤੋਂ ਇਲਾਵਾ ਲੜਕੀ ਦੀਆਂ ਨੰਗੀਆਂ ਫੋਟੋਆਂ ਖਿੱਚ ਕੇ ਲੜਕੀ ਨੂੰ ਬਲੈਕਮੇੇਲ ਕਰ ਰਿਹਾ ਸੀ ਕਿ ਅਗਰ ਉਹ ਉਸ ਨਾਲ ਨਜਾਇਜ ਸਬੰਧ ਨਹੀਂ ਬਣਾਵੇਗੀ ਤਾਂ ਉਹ ਉਸਦੀਆਂ ਇਹ ਤਸਵੀਰਾਂ ਜਨਤਕ ਕਰ ਦੇਵੇਗਾ। ਇੰਨ੍ਹਾਂ ਗੱਲਾਂ ਤੋਂ ਤੰਗ
ਆ ਕੇ ਉਪਰੋਕਤ ਦਲਿਤ ਲੜਕੀ ਵੱਲੋਂ ਜ਼ਹਿਰ ਖਾ ਲਈ ਗਈ ਹੈ। ਇਸ ਸਬੰਧੀ ਲੜਕੀ ਦੀ ਭੈਣ ਵੱਲੋਂ ਇੱਕ ਐਫਆਈਆਰ ਥਾਣਾ ਸਿਟੀ ਬੁਢਲਾਡਾ ਵਿਖੇ ਦਰਜ਼ ਕਰਵਾਈ ਗਈ ਹੈ। ਉਪਰੋਕਤ ਬੀਜੇਪੀ ਦਾ ਆਗੂ ਕਾਫੀ ਅਸਰ ਰਸੂਖ ਵਾਲਾ ਵਿਅਕਤੀ ਹੈ। ਇਹ ਆਰਐਸਐਸ ਦਾ ਕੀ ਸਰਗਰਮ ਮੈਂਬਰ ਹੈ। ਇਹ ਮਸਲਾ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ
ਐਡਵੋਕੇਟ ਦੇ ਧਿਆਨ ਵਿੱਚ ਆਉਂਣ ਤੋਂ ਬਾਅਦ ਉਨ੍ਹਾਂ ਵੱਲੋਂ ਪੀੜਿਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਇੱਕ ਪੱਤਰ ਚੇਅਰਮੈਨ ਐਸਸੀ$ਐਸਟੀ ਕਮਿਸ਼ਨਰ ਨੂੰ ਭੇਜ਼ ਕੇ ਮੰਗ ਕੀਤੀ ਗਈ ਹੈ ਕਿ ਪੀੜਤ ਲੜਕੀ ਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਜਪਾ ਪੰਜਾਬ ਵਿੱਚ ਦਲਿਤ ਕਾਰਡ ਖੇਡਣ
ਦਾ ਦਿਖਾਵਾ ਕਰ ਰਹੀ ਹੈ ਸਿਰਫ ਉਹ ਕਿਸਾਨ ਅੰਦੋਲਨ ਤੋਂ ਬਾਅਦ ਪੈਦਾ ਹੋਏ ਰੋਸ ਵਿੱਚ ਦਲਿਤ ਭਾਈਚਾਰੇ ਨਾਲ ਆਪਣੀ ਨਕਲੀ ਹਮਦਰਦੀ ਦਿਖਾ ਰਹੀ
ਹੈ। ਦੂਸਰੇ ਪਾਸੇ ਜਾਨਕਾਰੀ ਦਿੰਦਿਆਂ ਥਾਣਾ ਮੁਖੀ ਬੁਢਲਾਡਾ ਤਰਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਕੋਲ 11 ਤਰੀਖ ਨੂੰ ਇਕ ਲੜਕੀ ਦੇ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਤੋ ਬਾਅਦ ਤਫਤੀਸ਼ ਵਿੱਚ ਪੀੜਿਤ ਦੀ ਛੋਟੀ ਭੈਣ ਦੇ ਵਿਆਨਾ ਦੇ ਆਧਾਰ ਤੇ ਅਸੀ ਧਾਰਾ 306,354,311 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕੱਲ ਪੀੜਿਤ ਦੇ ਠੀਕ ਹੋਣ ਤੇ ਉਸਦੇ ਬਿਆਨਾਂ ਦੇ ਆਧਾਰ ਉੱਤੇ 376, 67 ਆਈ ਟੀ ਐਕਟ ਵਿੱਚ ਵਾਧਾ ਕੀਤਾ ਗਿਆ ਹੈ। ਬਾਕੀ ਤਫਤੀਸ਼ ਜਾਰੀ ਹੈ ਜੌ ਤੱਥ ਸਾਹਮਣੇ ਆਉਂਦੇ ਰਹਿਣਗੇ ਉਹਨਾਂ ਦੇ ਆਧਾਰ ਤੇ ਕਰਵਾਈ ਕੀਤੀ ਜਾਏਗੀ।