ਵਟਸਐਪ, ਫੈਸਬੁਕ, ਇਸਟਾਗਰਾਮ, ਟਵੀਟਰ ਚਲਾਉਣ ਵਾਲੇ ਹੋਣ ਸਾਵਧਾਨ

ਅੰਮ੍ਰਿਤਸਰ, 14 ਜੂਨ (ਦਲਜੀਤ ਸਿੰਘ)- ਸ਼ੌਸ਼ਲ ਮੀਡੀਆ ਵਟਸਐਪ, ਟਵੀਟਰ ਇਸਟਾਗਰਾਮ ਅਤੇ ਫੈਸਬੁਕ ਤੇ ਚੈਟ ਕਰਨ ਵਾਲਿਆ ਨੂੰ ਹੁਣ ਵਲਗਰ ਚੈਟ ਕਰਨ ਤੌ ਪਰਹੇਜ ਕਰ ਲੈਣਾ ਚਾਹੀਦਾ ਕਿਉਕਿ ਇਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਕਾਫੀ ਸਖਤ ਦਿਖਾਈ ਦੇ ਰਿਹਾ ਹੈ ਜਿਸਦੇ ਚਲਦੇ ਇਕੱਲੇ ਅੰਮ੍ਰਿਤਸਰ ਵਿਚ ਹੀ 10 ਦੇ ਕਰੀਬ ਮਾਮਲੇ ਦਰਜ ਕਰ ਲੌਕਾ ਨੂੰ ਗਿਰਫਤਾਰ ਕਰਨ ਦੀ ਕਿਵਾਇਦ ਸੁਰੂ ਕਰ ਦਿਤੀ ਗਈ ਹੈ।ਅੰਮ੍ਰਿਤਸਰ ਪੁਲਿਸ ਵਲੌ ਸ਼ਹਿਰਵਾਸੀਆ ਨੂੰ ਮੀਡੀਆ ਰਾਹੀ ਇਹ ਅਪੀਲ ਵੀ ਕੀਤੀ ਹੈ ਕਿ ਉਹ ਸ਼ੌਸ਼ਲ ਮੀਡੀਆ ਤੇ ਵਲਗਰ ਚੈਟ ਅਤੇ ਵੀਡੀਓ ਵਾਇਰਲ ਕਰਨ ਤੌ ਗੁਰੇਜ ਕਰਨ ਕਿਉਕਿ ਸਰਕਾਰ ਦੀਆ ਹਿਦਾਇਤਾ ਅਨੁਸਾਰ ਸਟੇਟ ਸਾਇਬਰ ਸੈਲ ਉਹਨਾ ਦੇ ਸ਼ੌਸ਼ਲ ਮੀਡੀਆ ਅਕਾਉਟ ਤੇ ਪੂਰੀ ਤਰਾ ਨਜਰ ਰਖ ਰਿਹਾ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਪੁਲਿਸ ਥਾਣਾ ਸਿਵਲ ਲਾਇਨ ਦੇ ਐਸ ਐਚ ਉ ਸ਼ਿਵਦਰਸ਼ਨ ਸਿੰਘ ਨੇ ਦਸਿਆ ਕਿ ਬੀਤੇ ਦਿਨੀ ਸਾਨੂੰ ਸਟੇਟ ਸਾਇਬਰ ਸੈਲ ਤੌ ਸੂਚਨਾ ਮਿਲੀ ਸੀ ਕੁਝ ਲੌਕਾ ਵਲੌ ਸ਼ੌਸ਼ਲ ਮੀਡੀਆ ਤੇ ਨਬਾਇਗ ਬਚਿਆ ਦੀ ਅਸ਼ਲੀਲ ਵੀਡੀਓ ਪਾਈ ਗਈ ਹੈ ਅਤੇ ਕੁਝ ਚੈਟ ਵੀ ਹੋਈ ਹੈ ਜਿਸਦੇ ਚਲਦੇ ਅਜਿਹੇ ਕੁਝ ਮਾਮਲਿਆਂ ਵਿੱਚ 4 ਦੇ ਕਰੀਬ ਮੁਕੱਦਮੇ ਸਿਵਲ ਲਾਇਨ ਥਾਣਾ ਵਿਚ ਅਤੇ ਕੁਲ ਦਸ ਦੇ ਕਰੀਬ ਮੁਕੱਦਮੇ ਪੂਰੇ ਅੰਮ੍ਰਿਤਸਰ ਵਿਚ ਦਰਜ ਕੀਤੇ ਗਏ ਹਨ।

ਇਸ ਸੰਬਧੀ ਆਉਣ ਵਾਲੇ ਸਮੇ ਵਿਚ ਸ਼ੌਸ਼ਲ ਸਾਇਟਸ ਵਲੌ ਕੰਪਨੀਆਂ ਸਾਨੂੰ ਸਿਧੀ ਜਾਣਕਾਰੀ ਭੇਜ ਕੇ ਵੀ ਦਸਣ ਗਿਆ ਕਿ ਇਹ ਸ਼ੌਸ਼ਲ ਮੀਡੀਆ ਅਕਾਉਟ ਤੇ ਅਜਿਹੀ ਆਪਤਿਜਨਕ ਸਮਗਰੀ ਵਾਇਰਲ ਹੋਈ ਹੈ ਜਿਸ ਤੇ ਕਾਰਵਾਹੀ ਕਰਦਿਆ ਪੁਲਿਸ ਮੁਕਦਮਾ ਦਰਜ ਕਰੇਗੀ ਅਤੇ ਦੌਸ਼ੀਆ ਨੂੰ 7 ਸਾਲ ਦੀ ਸਜਾ ਅਤੇ 10 ਲਖ ਜੁਰਮਾਨੇ ਤਕ ਭਰਨਾ ਪੈ ਸਕਦਾ ਹੈ।

Leave a Reply

Your email address will not be published. Required fields are marked *