ਭਵਾਨੀਗੜ੍ਹ : ਬੁੱਧਵਾਰ ਸਵੇਰੇ ਸੰਘਣੀ ਧੁੰਦ ਕਾਰਨ ਸ਼ਹਿਰ ‘ਚੋਂ ਲੰਘਦੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਅੱਧੀ ਦਰਜਨ ਵਾਹਨ ਇੱਕ-ਦੂਜੇ ਨਾਲ ਟਕਰਾ ਗਏ। ਉਕਤ ਹਾਦਸਿਆਂ ‘ਚ ਕਿਸੇ ਵਾਹਨ ਚਾਲਕ ਜਾਂ ਸਵਾਰਾਂ ਦੇ ਕਿਸੇ ਗੰਭੀਰ ਸੱਟ ਲੱਗਣ ਤੋਂ ਬਚਾਅ ਰਿਹਾ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਸੰਘਣੀ ਧੁੰਦ ਦੀ ਕਾਰਨ ਨੈਸ਼ਨਲ ਹਾਈਵੇ ‘ਤੇ ਪਟਿਆਲਾ ਵੱਲ ਨੂੰ ਜਾਂਦੇ ਹੋਏ ਰਾਧਾ ਸੁਆਮੀ ਸਤਸੰਗ ਘਰ ਨੇੜੇ ਇੱਕ ਤੇਜ਼ ਰਫਤਾਰ ਇੱਟਾਂ ਦੇ ਭਰੇ ਟਰੈਕਟਰ-ਟਰਾਲੀ ਨੇ ਪਟਿਆਲਾ ਡਿਊਟੀ ‘ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਸਵਿਫਟ ਕਾਰ ਨੂੰ ਜ਼ਬਰਦਸਤ ਟੱਕਰ ਮਾਰਨ ਤੋਂ ਬਾਅਦ ਅੱਗੇ ਕੱਟ ਤੋਂ ਮੁੜ ਰਹੀ ਮਹਿਲਾ ਡਾਕਟਰ ਦੀ ਸਕੋਡਾ ਕਾਰ ਦੇ ਪਿੱਛੇ ਜ਼ਬਰਦਸਤ ਤਰੀਕੇ ਨਾਲ ਟੱਕਰ ਮਾਰ ਦਿੱਤੀ। ਟਰਾਲੀ ‘ਚ ਲੋਡ ਇੱਟਾਂ ਹਾਈਵੇ ‘ਤੇ ਡਿੱਗਣ ਕਾਰਨ ਸੜਕ ‘ਤੇ ਜਾਮ ਲੱਗ ਗਿਆ। ਹਾਦਸਾਗ੍ਰਸਤ ਵਾਹਨਾਂ ਦੇ ਪਿੱਛੇ ਜਾਮ ‘ਚ ਫਸ ਕੇ ਖੜੀ ਇੱਕ ਕਾਰ ਤੇ ਇੱਕ ਸਕਾਰਪਿਓ ਗੱਡੀ ਨੂੰ ਪਿੱਛੋਂ ਤੇਜ਼ ਰਫ਼ਤਾਰ ‘ਚ ਆਉੰਦੀ ਇਕ ਸਰਕਾਰੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
Related Posts
3 ਖੇਤੀ ਕਾਨੂੰਨ ਤੁਸੀਂ ਪਾਸ ਕਰਵਾਏ : ਕੈਪਟਨ
ਚੰਡੀਗੜ੍ਹ , 15 ਸਤੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ 3…
ਵਿਧਾਨ ਸਭਾ ਵਿਚ ਅੱਜ ਤਿੰਨ ਮਹੀਨਿਆਂ ਦਾ ਬਜਟ ਪੇਸ਼
ਚੰਡੀਗੜ੍ਹ, 22 ਮਾਰਚ – ਵਿਧਾਨ ਸਭਾ ਵਿਚ ਅੱਜ ਤਿੰਨ ਮਹੀਨਿਆਂ ਦਾ ਬਜਟ ਪੇਸ਼ ਕੀਤਾ ਗਿਆ ਹੈ | ਅਪ੍ਰੈਲ, ਮਈ ਤੇ…
ਪੰਜ ਮੈਂਬਰੀ ਮਾਹਿਰਾਂ ਦੀ ਟੀਮ ਵਾਇਨਾਡ ਦਾ ਕਰੇਗੀ ਦੌਰਾ
ਵਾਇਨਾਡ (ਕੇਰਲ), ਪੰਜ ਮੈਂਬਰੀ ਮਾਹਿਰਾਂ ਦੀ ਟੀਮ ਮੰਗਲਵਾਰ ਨੂੰ ਜ਼ਿਲ੍ਹੇ ਦੇ ਜ਼ਮੀਨ ਖਿਸਕਣ ਵਾਲੇ ਇਲਾਕਿਆਂ ਦਾ ਦੌਰਾ ਕਰੇਗੀ। ਇਹ ਟੀਮ…