ਬਠਿੰਡਾ, 15 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਲਗਾਤਾਰ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਾਦਗੀ ਲੋਕਾਂ ਦੇ ਮਨਾਂ ’ਚ ਘਰ ਕਰ ਰਹੀ ਹੈ। ਅੱਜ ਇਕ ਵਾਰ ਫ਼ਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਚਰਚਾ ਦਾ ਵਿਸ਼ਾ ਬਣ ਗਈ। ਜਦੋਂ ਬਠਿੰਡਾ ਵਿਖੇ ਐਡੀਟੋਰੀਅਮ ਦਾ ਨੀਂਹ ਪੱਥਰ ਰੱਖਣਾ ਲਈ ਪੁੱਜੇ ਤਾਂ ਉੱਥੇ ਕਾਂਗਰਸੀ ਵਰਕਰਾਂ ਦੇ ਇਕੱਠ ਵੇਖ ਕੇ ਨਹੀਂ ਰੁਕੇ ਅਤੇ ਬਿਨਾਂ ਗੇਟ ਤੋਂ ਬੈਰੀਕੇਡ ਟੱਪ ਗਏ ਸੁਰੱਖਿਆ ਕਰਮੀ ਵੀ ਦੇਖ ਕੇ ਹੈਰਾਨ ਰਹਿ ਗਏ।
ਮੁੱਖ ਮੰਤਰੀ ਚੰਨੀ ਦੀ ਸਾਦਗੀ ਮੁੜ ਚਰਚਾ ’ਚ, ਵਰਕਰਾਂ ਦਾ ਇਕੱਠ ਵੇਖ ਮਿਲਣ ਲਈ ਟੱਪੇ ਬੈਰੀਕੇਡ
