ਨਾਭਾ ‘ਚ ਵਾਪਰਿਆ ਭਿਆਨਕ ਹਾਦਸਾ, ਦੋ ਕਾਰਾਂ ਦੀ ਟੱਕਰ ‘ਚ ਪਤੀ -ਪਤਨੀ ਸਮੇਤ ਤਿੰਨ ਦੀ ਮੌਤ

ਨਾਭਾ: ਪਿੰਡ ਰੋਹਟੀ ਨੇੜੇ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਔਰਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇੱਕ ਕਾਰ ਨਾਭਾ ਤੋਂ ਪਟਿਆਲਾ ਅਤੇ ਦੂਜੀ ਪਟਿਆਲਾ ਤੋਂ ਨਾਭਾ ਵੱਲ ਜਾ ਰਹੀ ਸੀ। ਜੋ ਕਿ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿਚ ਨਾਭਾ ਵਾਸੀ ਪ੍ਰਵੀਨ ਗੋਗੀ ਅਤੇ ਉਸਦੀ ਪਤਨੀ ਨੇਹਾ ਮਿੱਤਲ ਅਤੇ ਦੂਸਰੀ ਕਾਰ ‘ਚ ਸਵਾਰ ਪਟਿਆਲਾ ਵਾਸੀ ਅਮਨਜੋਤ ਸਿੰਘ ਦੀ ਮੌਤ ਹੋ ਗਈ ਹੈ।

Leave a Reply

Your email address will not be published. Required fields are marked *