ਕੀ ਭਾਰਤ-ਚੀਨ ਸਰਹੱਦ ‘ਤੇ ਘੱਟ ਹੋਵੇਗਾ ਤਣਾਅ? ਦੋਵਾਂ ਦੇਸ਼ਾਂ ਵਿਚਕਾਰ LAC ‘ਤੇ ਹੋਈ High-Level ਮੀਟਿੰਗ

ਨਵੀਂ ਦਿੱਲੀ : ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਲੱਦਾਖ ਵਿੱਚ ਤਣਾਅ ਘਟਾਉਣ ਵੱਲ ਵੱਡਾ ਕਦਮ ਚੁੱਕਿਆ ਹੈ। 23ਵੀਂ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਮੋਲਡੋ-ਚੁਸ਼ੁਲ ਵਿੱਚ ਹੋਈ, ਜਿੱਥੇ ਦੋਵਾਂ ਧਿਰਾਂ ਨੇ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ‘ਤੇ ਡੂੰਘਾਈ ਨਾਲ ਚਰਚਾ ਕੀਤੀ।
ਚੀਨੀ ਰੱਖਿਆ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ਇਹ ਮੀਟਿੰਗ 25 ਅਕਤੂਬਰ 2025 ਨੂੰ ਭਾਰਤੀ ਪਾਸੇ ਮੋਲਡੋ-ਚੁਸ਼ੁਲ ਸਰਹੱਦੀ ਮੀਟਿੰਗ ਪੁਆਇੰਟ ‘ਤੇ ਹੋਈ। ਦੋਵਾਂ ਦੇਸ਼ਾਂ ਦੇ ਸੀਨੀਅਰ ਫੌਜੀ ਕਮਾਂਡਰਾਂ ਨੇ ਪੱਛਮੀ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਤਣਾਅ ਦੇ ਪ੍ਰਬੰਧਨ ਅਤੇ ਸਥਿਰਤਾ ਬਣਾਈ ਰੱਖਣ ‘ਤੇ ਵਿਸਥਾਰਪੂਰਵਕ ਚਰਚਾ ਕੀਤੀ।

Leave a Reply

Your email address will not be published. Required fields are marked *