ਚੰਡੀਗੜ੍ਹ ‘ਚ ਥਾਰ ਚਾਲਕ ਨੇ ਫੈਲਾਈ ਦਹਿਸ਼ਤ, ਭੀੜ ਵਾਲੇ ਇਲਾਕੇ ‘ਚ ਗਵਾਇਆ ਬੈਲੇਂਸ, 4 ਗੱਡੀਆਂ ਨੂੰ ਮਾਰੀ ਟੱਕਰ ਤੇ ਫਿਰ…

ਚੰਡੀਗੜ੍ਹ : ਡੱਡੂਮਾਜਰਾ ‘ਚ ਵਿਚ ਬਾਜ਼ਾਰ ਇਕ ਤੇਜ਼ ਰਫਤਾਰ ਥਾਰ ਗੱਡੀ ਅਚਾਨਕ ਬੇਕਾਬੂ ਹੋ ਗਈ ਤੇ ਇਕ ਤੋਂ ਬਾਅਦ ਇਕ ਤਿੰਨ ਕਾਰਾਂ ਤੇ ਇਕ ਈ-ਰਿਕਸ਼ਾ ਨਾਲ ਜਾ ਟਕਰਾਈ। ਹਾਦਸੇ ‘ਚ ਸਾਰੇ ਵਾਹਨ ਨੁਕਸਾਨੇ ਗਏ ਜਦੋਂਕਿ ਸਭ ਤੋਂ ਅੱਗੇ ਚੱਲ ਰਹੀ ਗੱਡੀ ‘ਚ ਬੈਠੇ ਸੈਕਟਰ-37 ਦੇ ਪੈਟਰੋਲ ਪੰਪ ਮਾਲਕ ਆਰਆਰ ਗਿੱਲ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਮੌਕੇ ‘ਤੇ ਪੁੱਜੀ ਪੁਲਿਸ ਟੀਮ ਨੇ ਜੀਐਮਐਸਐਚ-16 ‘ਚ ਭਰਤੀ ਕਰਵਾਇਆ।

ਗਵਾਹਾਂ ਅਨੁਸਾਰ, ਹਾਦਸੇ ਵੇਲੇ ਬਾਜ਼ਾਰ ‘ਚ ਛਠ ਪੂਜਾ ਦੀ ਖਰੀਦਦਾਰੀ ਲਈ ਕਾਫੀ ਭੀੜ ਸੀ। ਖੁਸ਼ਕਿਸਮਤੀ ਨਾਲ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਥਾਰ ਗੱਡੀ ਚਲਾ ਰਿਹਾ ਨੌਜਵਾਨ ਰੋਪੜ ਜ਼ਿਲ੍ਹੇ ਦੇ ਗੁਣੂਮਾਜਰਾ ਪਿੰਡ ਦਾ ਵਾਸੀ ਪਰਮਜੀਤ ਸਿੰਘ ਦੱਸਿਆ ਜਾ ਰਿਹਾ ਹੈ। ਉਸ ਦੇ ਨਾਲ ਗੱਡੀ ‘ਚ ਇਕ ਹੋਰ ਨੌਜਵਾਨ ਮੌਜੂਦ ਸੀ। ਦੋਵੇਂ ਹਾਦਸੇ ‘ਚ ਵਾਲ-ਵਾਲ ਬਚ ਗਏ।

ਪੁਲਿਸ ਅਨੁਸਾਰ, ਥਾਰ ਚਾਲਕ ਪਰਮਜੀਤ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ। ਉਸ ਦੇ ਸਾਥੀ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਪਰਮਜੀਤ ਦਾ ਸਰੀਰ ਆਕੜ ਗਿਆ, ਜਿਸ ਕਾਰਨ ਉਸ ਨੇ ਕੰਟਰੋਲ ਗਵਾ ਦਿੱਤਾ ਤੇ ਇਕ ਤੋਂ ਬਾਅਦ ਇਕ ਕਈ ਵਾਹਨਾਂ ਨੂੰ ਟੱਕਰ ਮਾਰੀ। ਪੁਲਿਸ ਨੇ ਥਾਰ ਗੱਡੀ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਚਾਲਕ ਦਾ ਮੈਡੀਕਲ ਕਰਵਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਚਾਲਕ ਨੇ ਕਿਸੇ ਕਿਸਮ ਦਾ ਨਸ਼ਾ ਕੀਤਾ ਸੀ ਜਾਂ ਨਹੀਂ। ਇਸ ਵੇਲੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।

Leave a Reply

Your email address will not be published. Required fields are marked *