ਪੰਜਾਬੀ ਟਰੱਕ ਡਰਾਈਵਰ ਨੇ ਅਮਰੀਕਾ ‘ਚ ਕਰ ‘ਤਾ ਵੱਡਾ ਕਾਰਾ, ਇਕ ਤੋਂ ਬਾਅਦ ਇਕ ਕਈ ਵਾਹਨਾਂ ਨੂੰ ਦਰੜਿਆ; 3 ਦੀ ਮੌਤ

ਜਲੰਧਰ – ਅਮਰੀਕਾ ਦੇ ਓਨਟਾਰੀਓ ਸ਼ਹਿਰ (ਕੈਲੀਫੋਰਨੀਆ) ਵਿੱਚ ਇੱਕ ਦੁਖਦਾਈ ਹਾਦਸਾ ਵਾਪਰਿਆ ਹੈ, ਜਿੱਥੇ 21 ਸਾਲਾ ਪੰਜਾਬੀ ਟਰੱਕ ਡਰਾਈਵਰ ਨੇ ਆਪਣੇ ਟਰੱਕ ਨਾਲ ਕਈ ਗੱਡੀਆਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਡਰਾਈਵਰ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ।
ਦੱਸ ਦਈਏ ਕਿ ਗ੍ਰਿਫ਼ਤਾਰ ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ 21 ਸਾਲ ਹੈ, ਜੋ ਯੂਬਾ ਸ਼ਹਿਰ (Yuba City) ‘ਚ ਰਹਿੰਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ 2022 ‘ਚ ਅਮਰੀਕਾ ਗੈਰ-ਕਾਨੂੰਨੀ ਤਰੀਕੇ ਨਾਲ ਆਇਆ ਸੀ।

ਮੰਗਲਵਾਰ ਦੁਪਹਿਰ ਨੂੰ 10 ਫ੍ਰੀਵੇਅ ‘ਤੇ ਟ੍ਰੈਫਿਕ ਜਾਮ ‘ਚ ਆਪਣੇ ਟਰੱਕ ਨਾਲ ਟੱਕਰ ਮਾਰਨ ਵਾਲੇ ਜਸ਼ਨਪ੍ਰੀਤ ‘ਤੇ ਨਸ਼ੇ ‘ਚ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *