ਬਲੋਚਿਸਤਾਨ। ਭਾਰਤ-ਪਾਕਿਸਤਾਨ ‘ਚ ਸੀਜ਼ਫਾਇਰ ਦਾ ਐਲਾਨ ਹੋ ਗਿਆ ਹੈ। ਐਲਾਨ ਤੋਂ ਪਹਿਲਾਂ ਭਾਰਤ ਨੇ ਆਪਰੇਸ਼ਨ ਸਿੰਦੂਰ ਚਲਾ ਕੇ 9 ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਸੀ। ਇਸ ਆਪਰੇਸ਼ਨ ‘ਚ ਕਈ ਵਾਂਟੇਡ ਆਤੰਕੀ ਮਾਰੇ ਗਏ ਸਨ। ਦੋਹਾਂ ਦੇਸ਼ਾਂ ‘ਚ ਸੰਘਰਸ਼ ਤੋਂ ਬਾਅਦ ਪਾਕਿਸਤਾਨ ਨੂੰ ਕਾਫੀ ਨੁਕਸਾਨ ਹੋਇਆ ਸੀ।
ਇਸ ਦੌਰਾਨ, ਹੁਣ ਪਾਕਿਸਤਾਨ ਆਪਣੇ ਹੀ ਦੇਸ਼ ਵਿਚ ਘਿਰ ਗਿਆ ਹੈ। ਦਰਅਸਲ, ਬਲੋਚ ਲਿਬਰੇਸ਼ਨ ਆਰਮੀ (BLA) ਨੇ ਕਬਜ਼ੇ ਵਾਲੇ ਬਲੂਚਿਸਤਾਨ ‘ਚ 51 ਸਥਾਨਾਂ ‘ਤੇ 71 ਹਮਲੇ ਕੀਤੇ ਹਨ। ਹਮਲਿਆਂ ਦੀ ਜ਼ਿੰਮੇਵਾਰੀ ਖ਼ੁਦ ਬੀਐਲਏ ਨੇ ਉਠਾਈ ਹੈ। ਇਕ ਬਿਆਨ ‘ਚ ਬੀਐਲਏ ਨੇ ਤਖ਼ਤਾਪਲਟ ਦੀ ਵੀ ਚਿਤਾਵਨੀ ਦਿੱਤੀ ਹੈ।
ਬੀਐਲਏ ਨੇ ਦਿੱਤੀ ਤਖ਼ਤਾਪਲਟ ਦੀ ਚਿਤਾਵਨੀ
ਬੀਐਲਏ ਨੇ ਐਲਾਨ ਕੀਤਾ ਹੈ ਕਿ ਦੱਖਣੀ ਏਸ਼ੀਆ ‘ਚ ਇਕ ਨਵੀਂ ਵਿਵਸਥਾ ਜ਼ਰੂਰੀ ਹੋ ਗਈ ਹੈ। ਵਿਦੇਸ਼ੀ ਨੁਮਾਇੰਦਿਆਂ ਦੇ ਤੌਰ ‘ਤੇ ਕੰਮ ਕਰਨ ਦੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ, ਬੀਐਲਏ ਨੇ ਖ਼ੁਦ ਨੂੰ ਇਲਾਕੇ ਦੇ ਉਭਰਦੇ ਰਣਨੀਤਕ ਨਜ਼ਰੀਏ ‘ਚ ਇਕ ਗਤੀਸ਼ੀਲ ਤੇ ਫੈਸਲਾਕੁਨ ਪੱਖ ਦੱਸਿਆ।