ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ‘ਰੰਗਲਾ ਪੰਜਾਬ ਫੰਡ’ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ

ਪਟਿਆਲਾ/ਚੰਡੀਗੜ੍ਹ -ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮੁੜ ਵਸੇਬੇ ਅਤੇ ਰਾਹਤ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਚੀਫ਼ ਮਨਿਸਟਰ ਰੰਗਲਾ ਪੰਜਾਬ’ ਫੰਡ ‘ਚ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਯੋਗਦਾਨ ਦਿੱਤਾ ਜਾ ਰਿਹਾ ਹੈ।

ਇਸ ਸੰਦਰਭ ‘ਚ ਐੱਸ. ਬੀ. ਆਈ. ਆਫੀਸਰਜ਼ ਐਸੋਸੀਏਸ਼ਨ ਅਤੇ ਐੱਸ. ਬੀ. ਆਈ. ਸਟਾਫ਼ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਐੱਸ. ਬੀ. ਆਈ. ਆਫੀਸਰਜ਼ ਐਸੋਸੀਏਸ਼ਨ ਅਤੇ ਐੱਸ. ਬੀ. ਆਈ. ਸਟਾਫ਼ ਐਸੋਸੀਏਸ਼ਨ ਵੱਲੋਂ 1.55 ਕਰੋੜ ਰੁਪਏ ਦਾ ਚੈਕ ਚੀਫ਼ ਮਨਿਸਟਰ ਰੰਗਲਾ ਪੰਜਾਬ ਫੰਡ ਵਿੱਚ ਭੇਂਟ ਕੀਤਾ ਗਿਆ।

ਇਸ ਮੌਕੇ ਕ੍ਰਿਸ਼ਨ ਸ਼ਰਮਾ ਚੀਫ਼ ਜਨਰਲ ਮੈਨੇਜਰ ਐੱਸ. ਬੀ. ਆਈ, ਮਨਮੀਤ ਸਿੰਘ ਛਾਬੜਾ ਜਨਰਲ ਮੈਨੇਜਰ ਐੱਸ. ਬੀ.ਆਈ, ਕਾਜਲ ਭੌਮਿਕ ਡਿਪਟੀ ਜਨਰਲ ਮੈਨੇਜਰ ਐੱਚ. ਆਰ ਐੱਸ. ਬੀ. ਆਈ, ਰਾਜੀਵ ਸਰਹਿੰਦੀ ਪ੍ਰਧਾਨ, ਪ੍ਰਿਯਵ੍ਰਤ ਜਨਰਲ ਸਕੱਤਰ ਐਸਬੀਆਈ ਆਫੀਸਰਜ਼ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਅਤੇ ਕੌਸ਼ਲ ਐਸਬੀਆਈ ਸਟਾਫ਼ ਐਸੋਸੀਏਸ਼ਨ ਵੀ ਮੌਜੂਦ ਰਹੇ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗੰਵਤ ਸਿੰਘ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਇਸ ਕੁਦਰਤੀ ਆਪਦਾ ਸਮੇਂ ਸੂਬਾ ਸਰਕਾਰ ਦੀ ਮਦਦ ਲਈ ਅੱਗੇ ਆਉਣ ਵਾਸਤੇ ਐੱਸ. ਬੀ. ਆਈ. ਆਫੀਸਰਜ਼ ਐਸੋਸੀਏਸ਼ਨ ਅਤੇ ਐੱਸ. ਬੀ. ਆਈ. ਸਟਾਫ਼ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *