ਅਕਾਲੀ ਦਲ ਨੂੰ ਵੱਡਾ ਝਟਕਾ ! ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ AAP ‘ਚ ਸ਼ਾਮਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ (Dr. Sukhwinder Kumar Sukhi) ਆਮ ਆਦਮੀ ਪਾਰਟੀ (AAP) ‘ਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁੱਧਵਾਰ ਸਵੇਰੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਖ਼ੁਦ ਸੁੱਖੀ ਦਾ ਪਾਰਟੀ ‘ਚ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਸੁੱਖੀ ਦੇ ਆਪ ‘ਚ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੋਵਗੀ। ਸੁੱਖੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹਨ। ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਸਕੱਤਰ ਜਨਰਲ ਡਾ. ਸੰਦੀਪ ਪਾਠਕ ਵੀ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ‘ਚ ਆਮ ਆਦਮੀ ਹਨ ਜਦਕਿ ਦੂਜੀਆਂ ਪਾਰਟੀਆਂ ‘ਚ ਭਾਈ-ਭਤੀਜਾਵਾਦ ਭਾਰੂ ਹੈ। ਉਹ ਛੋਟੀ ਰਾਜਨੀਤੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ‘ਆਪ’ ਦੀ ਤਰਜੀਹ ਹਨ। 158 ਬੱਚਿਆਂ ਨੇ ਜੇਈ ਦੀ ਪ੍ਰੀਖਿਆ ਪਾਸ ਕੀਤੀ ਹੈ।

ਇਸ ਮੌਕੇ ਡਾ. ਸੁੱਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਉਸ ਵਕਤ ਜੁਆਇਨ ਕਰਵਾਇਆ ਹੈ ਜਦੋਂ ਪਾਰਟੀ ਕੋਲ ਪਹਿਲਾਂ ਹੀ 90 ਵਿਧਾਇਕ ਹਨ। ਉਨ੍ਹਾਂ ਨਵਾਂਸ਼ਹਿਰ ‘ਚ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ। ਪਾਰਟੀ ‘ਚ ਰਹਿੰਦਿਆਂ ਜਨਤਾ ਪ੍ਰਤੀ ਵਫਾਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੂਰਾ ਮਾਣ ਦਿੱਤਾ ਪਰ ਬੰਗਾ ਹਲਕਾ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪ ‘ਚ ਹਲਕੇ ਦੇ ਵਿਕਾਸ ਲਈ ਸ਼ਾਮਲ ਹੋਏ ਹਨ।

Leave a Reply

Your email address will not be published. Required fields are marked *