ਤੇਰਾ ਹੀ ਤੇਰਾ ਮਿਸ਼ਨ ਨੇ ਖੋਲਿਆ ਕੈਮਿਸਟ ਹਾਲ

ਤੇਰਾ ਹੀ ਤੇਰਾ ਮਿਸ਼ਨ ਟਰੱਸਟ ਨੇ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਹੁਣ ਵੀ ਇਸ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਰੱਖਿਆ ਹੈ । ਆਰਥਿਕ ਸਥਿਤੀ ਮੰਦੀ ਹੋਣ ਦੇ ਚਲਦੇ ਹੋਏ ਆਪਣਾ ਇਲਾਜ ਨਾ ਕਰਵਾ ਸਕਣ ਵਾਲੇ ਲੋਕਾਂ ਲਈ ਇੱਕ ਰਾਹਤ ਭਰੀ ਖਬਰ ਹੈ । ਟਰੱਸਟ ਵੱਲੋਂ ਨਿਰਮਾਣ ਥੀਏਟਰ ਸੈਕਟਰ 32 ਦੇ ਪਿਛਲੇ ਪਾਸੇ ਤੇਰਾ ਹੀ ਤੇਰਾ ਮਿਸ਼ਨ ਮੈਡੀਕੋਜ਼ ਦੀ ਸਥਾਪਨਾ ਕੀਤੀ ਗਈ ਹੈ । ਇਸ ਮੈਡੀਕੋਜ਼ ਦਾ ਉਦਘਾਟਨ ਅੱਜ ਮਨਿਓਰਿਟੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਐਮਪੀ ਸਰਦਾਰ ਤਰਲੋਚਨ ਸਿੰਘ ਵੱਲੋਂ ਕੀਤਾ ਗਿਆ ।ਇਸ ਮੌਕੇ ਹਾਜ਼ਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਿਸ਼ਨ ਦੇ ਮੁੱਖ ਸੇਵਾਦਾਰ ਸਰਦਾਰ ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਇਸ ਮੈਡੀਕੋਜ਼ ਸੈਂਟਰ ਵਿਚ ਬ੍ਰਾਂਡਿਡ ਐਥੀਕਲ ਕੈਂਸਰ ਮੈਡੀਸਨ ਅਤੇ ਸਰਜੀਕਲ ਆਈਟਮ ਲੋਕਾਂ ਨੂੰ ਪ੍ਰਾਪਤ ਹੋਣਗੀਆਂ । ਉਨ੍ਹਾਂ ਦੱਸਿਆ ਕਿ ਨਾਰਥ ਇੰਡੀਆ ਦਾ ਇਸ ਸਭ ਤੋਂ ਸਸਤਾ ਮੈਡੀਕੋਜ਼ ਸੈਂਟਰ ਹੋਵੇਗਾ ।

ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਰਦਾਰ ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਜਿਨ੍ਹਾਂ ਦੇ ਜਿਨ੍ਹਾਂ ਮਰੀਜ਼ਾਂ ਦੇ ਕੋਲ ਹਸਪਤਾਲ ਦਾ ਪੂਰ ਫ੍ਰੀ ਕਾਰਡ ਹੋਵੇਗਾ ਉਨ੍ਹਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ । ਇਸ ਦੇ ਨਾਲ ਹੀ ਚਾਹੇ ਇਹ ਦਵਾਈਆਂ ਕੈਂਸਰ ਦੀ ਬੀਮਾਰੀ ਜਾਂ ਕਿਸੇ ਵੀ ਬਿਮਾਰੀ ਦੀ ਨਾਲ ਸਬੰਧਤ ਹੋਣ ਜਿਸ ਦੀ ਕੀਮਤ ਪੰਜ ਹਜ਼ਾਰ ਰੁਪਏ ਤੋਂ ਉਪਰ ਹੋਵੇਗੀ , ਉਹ ਵੀ ਜ਼ਰੂਰਤਮੰਦ ਮਰੀਜ਼ ਨੂੰ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਸਾਰੀਆਂ ਹੀ ਬ੍ਰਾਂਡਿਡ ਬੈਗਜ਼ ਮੈਡੀਸਨ ਦੇ ਉੱਪਰ ਪੱਚੀ ਫੀਸਦੀ ਡਿਸਕਾਊਂਟ ਅਤੇ ਹੋਰ ਐਥੀਕਲ ਕੈਂਸਰ ਅਤੇ ਸਰਜੀਕਲ ਆਈਟਮ ਦੇ ਉੱਤੇ ਸੱਠ ਪ੍ਰਤੀਸ਼ਤ ਡਿਸਕਾਉਂਟ ਦਿੱਤਾ ਜਾਵੇਗਾ । ਇਸ ਮੈਡੀਕਲ ਸੈਂਟਰ ਵਿੱਚ ਇੱਕ ਹਜ਼ਾਰ ਤੋਂ ਵੀ ਵੱਧ ਵੱਖ ਵੱਖ ਬੀਮਾਰੀਆਂ ਨਾਲ ਸੰਬੰਧਿਤ ਦਵਾਈਆਂ ਦਾ ਭੰਡਾਰ ਹੋਵੇਗਾ ।

ਮੈਡੀਕੋਜ਼ ਸੈਂਟਰ ਖੋਲ੍ਹੇ ਜਾਣ ਦੇ ਉਦੇਸ਼ ਦੇ ਸੰਬੰਧ ਵਿਚ ਗੱਲਬਾਤ ਕਰਦੇ ਹੋਏ ਸਰਦਾਰ ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਹਰੇਕ ਬੀਮਾਰ ਵਿਅਕਤੀ ਨੂੰ ਦਵਾਈ ਮਿਲੇ ਅਤੇ ਉਸ ਦਾ ਇਲਾਜ ਹੋ ਸਕੇ । ਜੋ ਜ਼ਰੂਰਤਮੰਦ ਖ਼ੁਦ ਦਵਾਈਆਂ ਨਹੀਂ ਲੈ ਸਕਦੀ ਉਨ੍ਹਾਂ ਨੂੰ ਅਸੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਦਵਾਈਆਂ ਦੇ ਭੰਡਾਰੇ ਵਿੱਚੋਂ ਮੁਫ਼ਤ ਦਵਾਈਆਂ ਦੇ ਸਕੀਏ । ਇਸ ਮੌਕੇ ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਤੋਂ ਸਰਦਾਰ ਡੀਪੀ ਸਿੰਘ ,ਸੁਖਜਿੰਦਰਪਾਲ ਸਿੰਘ ( ਕਮਲ ਵੀਰ ਜੀ )ਸੰਜੇ ਸਿੰਗਲਾ ,ਪਰਮਪਾਲ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ ਚੇਅਰਮੈਨ , ਗੁਰੂ ਕਾ ਲੰਗਰ ਆਈ ਹਸਪਤਾਲ ਤੋਂ ਬੀਬੀ ਜਸਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Leave a Reply

Your email address will not be published. Required fields are marked *