ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ, 60 ਕਰੋੜ ਦੀ ਧੋਖਾਧੜੀ ਦਾ ਦੋਸ਼

ਨਵੀਂ ਦਿੱਲੀ। ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਇਹ ਮਾਮਲਾ ਨਿਵੇਸ਼ ਦੇ ਨਾਮ ‘ਤੇ ਇੱਕ ਕਾਰੋਬਾਰੀ ਤੋਂ 60 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਹੈ।
ਨਿਊਜ਼ ਚੈਨਲ ਐਨਡੀਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸ਼ਿਲਪਾ ਅਤੇ ਰਾਜ ਨੇ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਲਈ ਇਹ ਧੋਖਾਧੜੀ ਕੀਤੀ ਸੀ। ਕਾਰੋਬਾਰੀ ਦੀਪਕ ਕੋਠਾਰੀ ਦਾ ਦੋਸ਼ ਹੈ ਕਿ ਸ਼ਿਲਪਾ ਅਤੇ ਰਾਜ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਨਾਮ ‘ਤੇ ਉਸ ਤੋਂ 60 ਕਰੋੜ ਰੁਪਏ ਲਏ ਸਨ।

Leave a Reply

Your email address will not be published. Required fields are marked *