ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਨੇ ਕੀਤਾ ਸੰਘਰਸ਼ ਦਾ ਐਲਾਨ, ਸਾਰੇ ਸੂਬੇ ‘ਚ ਪੰਜਾਬ ਸਰਕਾਰ ਦੇ ਫੂਕੇ ਜਾਣਗੇ ਪੁਤਲੇ

ਮੁਹਾਲੀ : ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਗੱਲ ਕਰਦਿਆਂ ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਨੇ ਕਿਹਾ ਕਿ 1 ਸਤੰਬਰ ਨੂੰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰ ਪੁਰ ਵਿਖੇ ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਵੱਲੋਂ ਸੂਬਾਈ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਰੈਲੀ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲੈ ਕੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ 19 ਸਤੰਬਰ ਦੀ ਮੀਟਿੰਗ ਦਾ ਸਮਾਂ ਲਿਖਤੀ ਵਿੱਚ ਦਿੱਤਾ 18 ਤਰੀਕ ਨੂੰ ਪ੍ਰਸ਼ਾਸਨ ਵੱਲੋਂ ਫੋਨ ਆਇਆ ਕਿ ਮੰਤਰੀ ਸਾਹਿਬ ਨੂੰ ਜਰੂਰੀ ਕੰਮ ਕਾਰਨ ਆਪ ਦੀ ਮੀਟਿੰਗ 20 ਤਰੀਕ ਨੂੰ ਠੀਕ 12 ਵਜੇ ਸਕੱਤਰੇਤ ਵਿਖੇ ਕੀਤੀ ਜਾਵੇਗੀ।

ਅੱਜ ਠੀਕ 8:30 ਤੇ ਅਨੰਦਪੁਰ ਪ੍ਰਸ਼ਾਸਨ ਵੱਲੋਂ ਫਿਰ ਫ਼ੋਨ ਆ ਗਿਆ ਕਿ ਤੁਹਾਡੀ ਮੀਟਿੰਗ ਸਵੇਰੇ ਨਹੀਂ ਹੁਣ ਤੁਹਾਡੀ ਮੀਟਿੰਗ 23 ਤਰੀਕ ਦੀ ਹੈ। ਮੀਟਿੰਗਾਂ ਬਾਰ-ਬਾਰ ਮੁਲਤਵੀ ਕਰਨਾ ਸਰਕਾਰ ਨੇ ਪੇਸ਼ਾ ਹੀ ਬਣਾ ਲਿਆ ਹੈ। ਆਪਣੇ ਆਪ ਨੂੰ ਇਨਕਲਾਬੀ ਸਰਕਾਰ ਕਹਿਣ ਵਾਲੀ ਸਰਕਾਰ ਅਕਾਲੀ ਦਲ ਕਾਂਗਰਸ ਸਰਕਾਰ ਤੋਂ ਵੀ ਤਾਨਾਸ਼ਾਹੀ ਸਾਬਿਤ ਹੋਈ, ਜਿਹੜੀ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਇਨਕਲਾਬੀ ਦੱਸਦੀ ਸੀ। ਜੇ ਸਾਡੀ ਜਥੇਬੰਦੀ ਨਾਲ 23 ਤਰੀਕ ਨੂੰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਟਿੰਗ ਨਾ ਕੀਤੀ ਤਾਂ ਸਾਡੀ ਜਥੇਬੰਦੀ ਵੱਲੋਂ ਪੂਰੇ ਪੰਜਾਬ ਵਿੱਚ 24 ਤਰੀਕ ਤੋਂ ਲੈ ਕੇ 26 ਤਰੀਕ ਤੱਕ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਆਉਣ ਵਾਲੇ ਦਿਨਾਂ ਵਿਚ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰ ਪੁਰ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ ਇਸ ਮੌਕੇ ਰਮਨਦੀਪ ਕੌਰ ਮੁਕਤਸਰ ਪ੍ਰਵੀਨ ਕੁਮਾਰੀ ਲੁਧਿਆਣਾ ਪਿੰਕੀ ਪਟਿਆਲਾ ਵੀਨਾ ਘੱਗੇ ਪਰਮਜੀਤ ਕੌਰ ਕੁਲਵਿੰਦਰ ਕੌਰ ਜਲੰਧਰ ਰਾਜਵਿੰਦਰ ਕੌਰ ਫਗਵਾੜਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *