ਤਪਾ ਮੰਡੀ : ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੀ ਰਹਿਨੁਮਾਈ ਹੇਠ ਐਸਪੀ ਐਚ ਦੀ ਦੀਆਂ ਹਦਾਇਤਾਂ ਅਤੇ ਡੀ.ਐਸ.ਪੀ ਗੁਰਬਿੰਦਰ ਸਿੰਘ ਤਪਾ ਦੀ ਨਿਗਰਾਨੀ ਹੇਠ ਪੰਜਾਬ ਅੰਦਰ ਚੱਲ ਰਹੇ ਮਹਿੰਮ ‘ਯੁੱਧ ਨਸਿਆ ਵਿਰੁੱਧ ਨੂੰ ਮੱਦੇਨਜਰ ਰੱਖਦੇ ਹੋਏ ਐਸ ਆਈ ਸਰੀਫ ਖਾਨ ਮੁੱਖ ਅਫਸਰ ਥਾਣਾ ਤਪਾ ਦੀ ਟੀਮ ਵਲੋ ਸ਼ੱਕੀ ਵਿਅਕਤੀਆਂ, ਵਹੀਕਲਾ ਦੇ ਸਬੰਧ ਵਿਚ ਇਲਾਕਾ ਦੇ ਏਰੀਆ ਵਿਚ ਮੌਜੂਦ ਸੀ ਤਾਂ ਮੁੱਖ਼ਬਰ ਖਾਸ ਦੀ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਕਰਮ ਸਿੰਘ ਵਾਸੀ ਭੂੰਦੜ ਜਿਲ੍ਹਾ ਬਠਿੰਡਾ, ਕੁਲਦੀਪ ਕੁਮਾਰ ਉਰਫ ਕੀਪਾ ਪੁੱਤਰ ਜਗਦੀਸ ਰਾਏ ਵਾਸੀ ਭੋਡੀਵਾਲਾ ਜ਼ਿਲ੍ਹਾ ਮੋਗਾ, ਸੁਖਵੀਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਫੂਲੇਵਾਲ ਜ਼ਿਲ੍ਹਾ ਬਠਿੰਡਾ ਹਾਲ ਅਬਾਦ ਅਕੂਸਾਹ ਵਾਲਾ ਜ਼ਿਲ੍ਹਾ ਮੋਗਾ ਅਤੇ ਲਖਵੀਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਫੂਲੇਵਾਲ ਜਿਲ੍ਹਾ ਬਠਿੰਡਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਬਲੈਰੋ ਪਿਕਅੱਪ ਗੱਡੀ ਤੇ ਸਵਿਫਟ ਕਾਰ ਸਣੇ 2 ਨਸ਼ਾ ਤਸਕਰ ਕਾਬੂ, 250 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ
