ਚੋਗਾਵਾਂ,, 8 ਜੁਲਾਈ (ਦਲਜੀਤ ਸਿੰਘ)- ਜਿਲ੍ਹਾ ਅੰਮ੍ਰਿਤਸਰ ਦੇ ਵੱਡੇ ਕਸਬੇ ਚੋਗਾਵਾਂ ‘ਚ ਅੱਜ ਸੰਯੁਕਤ ਮੋਰਚੇ ਦੇ ਸੱਦੇ ਉਪਰ ਕਿਸਾਨ ਮਾਰੂ ਨੀਤੀਆਂ, ਵੱਧ ਰਹੇ ਪੈਟਰੋਲ, ਡੀਜਲ ਦੇ ਰੇਟ ਅਤੇ ਮਹਿੰਗਾਈ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਮੁਜਾਹਰਾ ਕੀਤਾ। ਦੂਜੇ ਪਾਸੇ ਕੌਹਰੀਆਂ(ਸੰਗਰੂਰ) ਵਿਚ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਕੌਹਰੀਆਂ ਹਲਕਾ ਦਿੜਬਾ ਵਿਚ ਟਰੈਕਟਰਾਂ ਨਾਲ ਮਾਰਚ ਕੱਢੇ ਗਏ | ਦੂਜੇ ਪਾਸੇ ਜੀ.ਟੀ. ਰੋਡ ਟਾਂਗਰਾ ਵਿਖੇ ਵੀ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਉੱਥੇ ਹੀ ਕਸਬਾ ਰਾਜਾਸਾਂਸੀ ਵਿਖੇ ਵੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪੁਤਲਾ ਫੂਕਿਆ ਗਿਆ |
ਮਹਿੰਗਾਈ ਖ਼ਿਲਾਫ਼ ਮੋਦੀ ਤੇ ਕੈਪਟਨ ਸਰਕਾਰ ਖ਼ਿਲਾਫ਼ ਕੀਤੀ ਜਾ ਰਹੀ ਨਾਅਰੇਬਾਜ਼ੀ
