ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਲੋਕਤੰਤਰ ਤੇ ਸੰਵਿਧਾਨ ਦੀਆਂ ਸਾਰੀਆਂ ਹੱਦਾ ਟੱਪੀ : ਗਨੀਵ ਕੌਰ ਮਜੀਠੀਆ

ਮਜੀਠਾ : ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਲੋ ਇੱਕ ਪਾਸੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਦੀਆਂ ਤਸਵੀਰਾਂ ਆਪਣੇ ਦਫਤਰਾਂ ਅਤੇ ਸਾਰੇ ਸਰਕਾਰੀ ਦਫਤਰਾਂ ਵਿਚ ਲਗਾਈਆਂ ਹੋਈਆਂ ਹਨ, ਪਰ ਆਪ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਦਰਸਾਏ ਮਾਰਗ ਨੂੰ ਭੁੱਲ ਬੈਠੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹਲਕਾ ਵਿਧਾਇਕ ਗਨੀਵ ਕੋਰ ਮਜੀਠੀਆ ਨੇ ਮਜੀਠਾ ਵਿਖੇ ਅਕਾਲੀ ਵਰਕਰਾਂ ਨਾਲ ਵਿਸ਼ੇਸ਼ ਮਿਲਣੀ ਉਪਰੰਤ ਗਲਬਾਤ ਕਰਦਿਆਂ ਕੀਤਾ।

ਵਿਧਾਇਕ ਗਨੀਵ ਕੋਰ ਮਜੀਠੀਆ ਨੇ ਕਿਹਾ ਕਿ ਬੀਤੇ ਦਿਨ ਮਜੀਠਾ ਵਿਖੇ ਨਗਰ ਕੋਸਲ ਮਜੀਠਾ ਦੇ ਦਫਤਰ ਜਿਹੜਾ ਕਿ ਕਰੀਬ ਇੱਕ ਸਾਲ ਪਹਿਲਾਂ ਤੋ ਬਣਿਆ ਹੈ ਦਾ ਉਦਘਾਟਨ ਕਰਕੇ ਇੱਕ ਪਾਸੇ ਲੋਕਾਂ ਨੂੰ ਮੂਰਖ ਬਣਾਇਆ ਹੈ। ਦੂਸਰਾ ਸੰਵਿਧਾਨ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹਨ ਕਿਉਂਕਿ ਕਿਸੇ ਵੀ ਹਲਕੇ ਵਿਚ ਸਰਕਾਰੀ ਸਮਾਗਮ ਕਰਨਾ ਹੁੰਦਾ ਹੈ ਤਾਂ ਉਸ ਹਲਕੇ ਦੇ ਲੋਕਾਂ ਵਲੋ ਚੁਣੇ ਗਏ ਨੁਮਾਇੰਦਿਆਂ ਨੂੰ ਜ਼ਰੂਰ ਉਸ ਸਮਾਗਮ ਦਾ ਹਿੱਸਾ ਬਣਾਇਆ ਜਾਦਾ ਹੈ ਪਰ ਬੀਤੇ ਦਿਨ ਨਗਰ ਕੌਸਲ ਦਫਤਰ ਵਿਖੇ ਕਰਾਏ ਸਮਾਗਮ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਲਗਾਏ ਗਏ ਸਿਲ ਪੱਥਰ ਤੇ ਨਾਂ ਤਾਂ ਹਲਕਾ ਵਿਧਾਇਕ ਦਾ ਨਾਮ ਲਿਖਿਆ ਗਿਆ ਅਤੇ ਨਾਂ ਹੀ ਹਲਕਾ ਹਲਕਾ ਵਿਧਾਇਕ ਨੂੰ ਕੋਈ ਸੱਦਾ ਪੱਤਰ ਦਿੱਤਾ ਗਿਆ। ਇਥੋ ਤੱਕ ਕਿ ਨਗਰ ਕੋਸਲ ਦੇ ਪ੍ਰਧਾਨ ਅਤੇ ਕੋਸਲਰਾਂ ਨੂੰ ਵੀ ਨਜ਼ਰ ਅੰਦਾਜ ਕੀਤਾ ਗਿਆ। ਜਿਹੜਾ ਕਿ ਭਾਰਤੀ ਸੰਵਿਧਾਨ ਦੇ ਸਰਾਸਰ ਉਲਟ ਹੈ।

Leave a Reply

Your email address will not be published. Required fields are marked *