ਭਾਜਪਾ ਆਗੂ ਤੇ ਸਾਬਕਾ ਪਾਰਲੀਮੈਂਟ ਮੈਂਬਰ ਸ਼ੁਸ਼ੀਲ ਸਿੰਘ ਰਿੰਕੂ ਗ੍ਰਿਫ਼ਤਾਰ

ਜਲੰਧਰ : ਆਦਮਪੁਰ ਦੇ ਪਿੰਡ ਖੁਰਦਪੁਰ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਭਾਜਪਾ ਵੱਲੋਂ ਲਗਾਏ ਕੈਂਪ ਨੂੰ ਪੁਲਿਸ ਨੇ ਰੋਕਿਆ ਅਤੇ ਮੌਕੇ ‘ਤੇ ਭਾਜਪਾ ਆਗੂ-ਸਾਬਕਾ ਪਾਰਲੀਮੈਂਟ ਮੈਂਬਰ ਸ਼ੁਸ਼ੀਲ ਸਿੰਘ ਰਿੰਕੂ ਨੂੰ ਕੀਤਾ ਗ੍ਰਿਫ਼ਤਾਰ। ਪੁਲਿਸ ਦਾ ਕਹਿਣਾ ਸੀ ਕਿ ਇਸ ਕੈਂਪ ਸਬੰਧੀ ਕੋਈ ਪਰਮਿਸ਼ਨ ਨਹੀਂ ਹੈ ਅਤੇ ਲੋਕਾਂ ਦਾ ਡਾਟਾ ਬਿਨਾਂ ਪਰਮਿਸ਼ਨ ਨਹੀਂ ਲਿਆ ਜਾ ਸਕਦਾ। ਜਦੋਂ ਕਿ ਭਾਜਪਾ ਆਗੂਆਂ ਦਾ ਤਰਕ ਸੀ ਕਿ ਇਹ ਕੈਂਪ ਲਗਾਤਾਰ ਲੋਕ ਸਕੀਮਾਂ ਲਈ ਹਨ, ਜੋ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ ਪਰਮਿਸ਼ਨ ਦੀ ਲੋੜ ਨਹੀਂ ਪਈ। ਸਰਕਾਰ ਦੇ ਇਸ਼ਾਰੇ ‘ਤੇ ਇਹ ਕੈਂਪ ਰੋਕਿਆ ਜਾ ਰਿਹਾ ਹੈ।

Leave a Reply

Your email address will not be published. Required fields are marked *