ਗਾਇਕ ਜਸਬੀਰ ਜੱਸੀ ਨੇ ਯੋ ਯੋ ਹਨੀ ਸਿੰਘ ਨੂੰ ਲਿਆ ਲਪੇਟੇ ‘ਚ, ਸੁਣਾਈਆਂ ਖਰੀਆਂ-ਖਰੀਆਂ

ਜਲੰਧਰ : ਪੰਜਾਬੀ ਗਾਇਕ ਜਸਬੀਰ ਜੱਸੀ ਤੇ ਯੋ ਯੋ ਹਨੀ ਸਿੰਘ ਇਸ ਵੇਲੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ ‘ਚ ਛਾਏ ਹੋਏ ਹਨ। ਦਰਅਸਲ, ਚੰਡੀਗੜ੍ਹ ‘ਚ IIFA ਐਵਾਰਡ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵਿਵਾਦ ਛਿੜਦਾ ਜਾ ਰਿਹਾ ਹੈ। ਦੱਸ ਦਈਏ ਕਿ ਬਾਲੀਵੁੱਡ ਤੇ ਪੰਜਾਬੀ ਸਿੰਗਰ ਯੋ ਯੋ ਹਨੀ ਸਿੰਘ ਦੀ ਪਰਫਾਰਮੈਂਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ। ਗਾਇਕ ਜਸਬੀਰ ਜੱਸੀ ਦਾ ਕਹਿਣਾ ਹੈ ਕਿ ਸ਼ੋਅ ਕਰਵਾਉਣਾ ਇੱਕ ਚੰਗੀ ਗੱਲ ਹੈ ਪਰ ਐਵਾਰਡ ਸ਼ੋਅ ‘ਚ ਹਨੀ ਸਿੰਘ ਨੂੰ ਬੁਲਾਉਣਾ ਕੀ ਸਹੀਂ ਹੈ? ਹਨੀ ਸਿੰਘ ਨੇ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆ ਖਿਲਾਫ਼ ਯੁੱਧ ਲੜ ਰਹੀ ਹੈ ਤੇ ਦੂਜੇ ਪਾਸੇ ਅਜਿਹੇ ਕਲਾਕਾਰ ਦਾ ਪਰਫਾਰਮ ਕਰਨ ਆ ਰਹੇ ਹਨ, ਜੋ ਨਸ਼ੇ ਨੂੰ ਪਰਮੋਟ ਕਰਦੇ ਹਨ।

Leave a Reply

Your email address will not be published. Required fields are marked *