Punjab-Haryana Water Issue ਪਾਣੀ ਵਿਵਾਦ: ਹਰਿਆਣਾ ਦੇ ਦਾਅਵੇ ਪੰਜਾਬ ਵਲੋਂ ਖ਼ਾਰਜ

Punjab-Haryana Water Issue: ਪੰਜਾਬ ਸਰਕਾਰ ਨੇ ਅੱਜ ਹਰਿਆਣਾ ਰਾਜ ਦੇ ਪਾਣੀਆਂ ਸਬੰਧੀ ਦਾਅਵੇ ਖ਼ਾਰਜ ਕਰ ਦਿੱਤੇ ਹਨ । ਹਰਿਆਣਾ ਪ੍ਰਚਾਰ ਕਰ ਰਿਹਾ ਹੈ ਕਿ ਉਸ ਨੂੰ ਭਾਖੜਾ ਨਹਿਰ ਤੋਂ ਆਪਣੇ ਪੂਰੇ ਹਿੱਸੇ ਦਾ ਪਾਣੀ 10,300 ਕਿਊਸਿਕ ਮਿਲ ਰਿਹਾ ਹੈ।

ਪੰਜਾਬ ਨੇ ਤਾਜ਼ਾ ਅੰਕੜਾ ਜਾਰੀ ਕੀਤਾ ਹੈ ਜਿਸ ਅਨੁਸਾਰ ਅੱਜ ਭਾਖੜਾ ਨਹਿਰ ’ਚ 8940 ਕਿਊਸਿਕ ਪਾਣੀ ਚੱਲ ਰਿਹਾ ਹੈ, ਜਿਸ ਵਿਚੋਂ ਹਰਿਆਣਾ ਨੂੰ 5635 ਕਿਊਸਿਕ ਪਾਣੀ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਨੂੰ ਆਪਣੇ ਹਿੱਸੇ ਦੇ 3000 ਕਿਊਸਿਕ ’ਚੋਂ 1708 ਕਿਊਸਿਕ ਮਿਲ ਰਿਹਾ ਹੈ। ਇਸੇ ਤਰ੍ਹਾਂ ਰਾਜਸਥਾਨ ਨੂੰ 650 ਕਿਊਸਿਕ ਅਤੇ ਦਿੱਲੀ ਨੂੰ 496 ਕਿਊਸਿਕ ਪਾਣੀ ਮਿਲ ਰਿਹਾ ਹੈ।

ਅਸਲ ਸਥਿਤੀ ਇਹ ਹੈ ਕਿ ਬੀਐਮਐਲ ਦੀ ਕੁੱਲ ਸਮਰੱਥਾ 11700 ਕਿਊਸਿਕ ਅਨੁਸਾਰ ਪਾਣੀ ਅਜੇ ਪੰਜਾਬ ਤੱਕ ਵੀ ਨਹੀਂ ਪਹੁੰਚਿਆ ਹੈ। ਭਾਖੜਾ ਨਹਿਰ ’ਚ ਪਾਣੀ ਹੌਲੀ-ਹੌਲੀ ਵਧਾਇਆ ਜਾ ਰਿਹਾ ਹੈ।

ਪੰਜਾਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਪੂਰੇ ਹਿੱਸੇ ਦੇ 3000 ਕਿਊਸਿਕ ਪਾਣੀ ਦੀ ਵਰਤੋਂ ਕਰੇਗਾ ਅਤੇ ਹਰਿਆਣਾ ਨੂੰ ਬੀਐਮਐਲ ਨਹਿਰ ਦੀ ਸਮਰੱਥਾ ਅਨੁਸਾਰ ਬਾਕੀ ਪਾਣੀ ਮਿਲੇਗਾ।

ਪਤਾ ਲੱਗਿਆ ਹੈ ਕਿ ਹਰਿਆਣਾ ਸਰਕਾਰ ਪ੍ਰਚਾਰ ਕਰ ਕੇ ਇਸ ਵੇਲੇ ਪੂਰਾ ਪਾਣੀ ਮਿਲਣ ਦਾ ਦਾਅਵਾ ਕਰ ਰਹੀ ਹੈ, ਜਦੋਂ ਕਿ ਅਸਲੀਅਤ ਕੁਝ ਹੋਰ ਹੈ।

Leave a Reply

Your email address will not be published. Required fields are marked *