40 ਹਜ਼ਾਰ ਕਰੋੜ ਦੀ ਸ਼ਾਹੀ ਜਾਇਦਾਦ ਦਾ ਵਿਵਾਦ ਸੁਲਝਿਆ, ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 3 ਹਿੱਸਿਆਂ ‘ਚ ਵੰਡੀ

ਚੰਡੀਗੜ੍ਹ : ਫਰੀਦਕੋਟ ਰਿਆਸਤ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਪਗ 40 ਹਜ਼ਾਰ ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਰਾਬਰ ਵੰਡ ਕਰ ਦਿੱਤੀ ਹੈ। ਰਾਜਾ ਦੀ ਜਾਇਦਾਦ ਤਿੰਨ ਹਿੱਸਿਆਂ ‘ਚ ਬਰਾਬਰ ਵੰਡੀ ਜਾਵੇਗੀ। ਇਨ੍ਹਾਂ ਤਿੰਨ ਹਿੱਸਿਆਂ ‘ਚੋਂ ਹਰ ਇਕ ਨੂੰ 33.33 ਪ੍ਰਤੀਸ਼ਤ ਮਿਲੇਗਾ। ਇਨ੍ਹਾਂ ਵਿੱਚੋਂ ਦੋ ਹਿੱਸੇ ਰਾਜਾ ਦੀਆਂ ਦੋ ਬੇਟੀਆਂ, ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਦੇ ਹਨ, ਜਦਕਿ ਤੀਜਾ ਹਿੱਸਾ ਰਾਜਾ ਦੇ ਭਰਾ ਕੰਵਰ ਮਨਜੀਤ ਇੰਦਰ ਸਿੰਘ ਦੇ ਪਰਿਵਾਰ ਨੂੰ ਮਿਲੇਗਾ। ਕੰਵਰ ਮਨਜੀਤ ਇੰਦਰ ਸਿੰਘ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਪੋਤੇ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਇਹ ਕੇਸ ਲੜਿਆ।
ਜੂਨ 2020 ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਇਦਾਦ ਦੀ ਵੰਡ ਦੇ ਆਦੇਸ਼ ਜਾਰੀ ਕੀਤੇ ਸਨ ਜੋ ਕਿ ਕਾਨੂੰਨੀ ਵਾਰਸਾਂ ‘ਚ ਕੀਤਾ ਜਾਣਾ ਸੀ। ਇਸ ਆਦੇਸ਼ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਇਕ ਐਗਜ਼ੀਕਿਊਸ਼ਨ ਪਟੀਸ਼ਨ ਦਾਇਰ ਕਰ ਕੇ ਬਰਾਬਰ ਵੰਡ ਦੀ ਮੰਗ ਕੀਤੀ ਸੀ, ਜਿਸ ‘ਤੇ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ।

Leave a Reply

Your email address will not be published. Required fields are marked *