ਨਵੀਂ ਦਿੱਲੀ, 5 ਫਰਵਰੀ –ਆਮ ਆਦਮੀ ਪਾਰਟੀ ਦੇ ਜੇਲ੍ਹ ’ਚ ਬੰਦ ਆਗੂ ਮਨੀਸ਼ ਸਿਸੋਦੀਆ ਨੇ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਭਿ੍ਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ 2023 ’ਚ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸਿਖਰਲੀ ਅਦਾਲਤ ’ਚ ਦਾਖਲ ਆਪਣੀਆਂ ਦੋ ਪਟੀਸ਼ਨਾਂ ’ਤੇ ਜਲਦੀ ਸੁਣਵਾਈ ਕਰਨ ਲਈ ਅਰਜ਼ੀ ਦਾਖਲ ਕੀਤੀ ਹੈ।। ਸਿਸੋਦੀਆ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੀ ਬੈਂਚ ਨੂੰ ਦੱਸਿਆ ਕਿ ਸਿਸੋਦੀਆ ਇਕ ਸਾਲ ਤੋਂ ਜੇਲ੍ਹ ’ਚ ਬੰਦ ਹਨ ਅਤੇ ਉਨ੍ਹਾਂ ਦੀਆਂ ਪਟੀਸ਼ਨਾਂ ਨੂੰ ਤਤਕਾਲ ਸੂਚੀਬਧ ਕੀਤਾ ਜਾਵੇ।
Related Posts
ਜੰਮੂ ਕਸ਼ਮੀਰ: ਗੁਲਮਰਗ ਅਤੇ ਉੱਚਾਈ ਵਾਲੇ ਹੋਰ ਇਲਾਕਿਆਂ ‘ਚ ਬਰਫ਼ਬਾਰੀ, ਪਿੰਡਾਂ ਨਾਲੋਂ ਸੰਪਰਕ ਟੁੱਟਿਆ
ਜੰਮੂ- ਗੁਲਮਰਗ ਦਾ ਸਕੀ ਸ਼ਹਿਰ ਸੋਮਵਾਰ ਸਵੇਰੇ ਬਰਫ਼ ਦੀ ਚਾਦਰ ਨਾਲ ਢੱਕ ਗਿਆ, ਕਿਉਂਕਿ ਇੱਥੇ ਰਾਤ ਭਰ ਬਰਫ਼ਬਾਰੀ ਹੋਈ। ਮੌਸਮ…
ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲਾ : CBI ਦਲ ਰਾਬੜੀ ਦੇਵੀ ਦੇ ਘਰ ਪੁੱਜਿਆ
ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦਾ ਇਕ ਦਲ ਨੌਕਰੀ ਦੇ ਬਦਲੇ ਜ਼ਮੀਨ ਦੇ ਘਪਲੇ ਮਾਮਲੇ ‘ਚ ਅੱਗੇ ਦੀ ਜਾਂਚ…
ਹਿਮਾਚਲ ਪ੍ਰਦੇਸ਼ ‘ਚ ਭਾਰਤ-ਤਿੱਬਤ ਸਰਹੱਦ ‘ਤੇ ਬੱਦਲ ਫਟਣ ਨਾਲ ਆਇਆ ਹੜ੍ਹ
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ‘ਚ ਮੰਗਲਵਾਰ ਨੂੰ ਭਾਰਤ-ਤਿੱਬਤ ਸਰਹੱਦ ‘ਤੇ ਬੱਦਲ ਫਟਣ ਨਾਲ ਕੁਝ ਪਿੰਡਾਂ ‘ਚ ਪਿੰਡ ਭਰ…