ਪੰਜਾਬ ਹੁਣ ਪੰਜਾਬ ਬਣਨ ਜਾ ਰਿਹਾ, ਕੈਲੀਫੋਰਨੀਆ ਜਾਂ ਇੰਗਲੈਂਡ ਬਣਨ ਦੀ ਕੋਈ ਲੋੜ ਨਹੀਂ, CM Mann ਨੇ ਵਿਰੋਧੀਆਂ ਨੂੰ ਲਿਆ ਨਿਸ਼ਾਨੇ ‘ਤੇ

ਜਗਰਾਓਂ : ਮੁੱਲਾਪੁਰ ਦੇ ਕਿੰਗਸਵਿਲਾ ਰਿਜ਼ੋਰਟ ‘ਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਧੰਨਵਾਦ ਲੁਧਿਆਣਾ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਾਨਦਾਰ ਉਪਰਾਲਿਆਂ ਸਦਕਾ ਪੰਜਾਬ ਹੁਣ ਪੰਜਾਬ ਬਣਨ ਜਾ ਰਿਹਾ ਹੈ, ਉਸ ਨੂੰ ਕੈਲੀਫੋਰਨੀਆ ਅਤੇ ਇੰਗਲੈਂਡ ਬਣਾਉਣ ਦੀ ਕੋਈ ਲੋੜ ਨਹੀਂ। ਇਸੇ ਸਮਾਗਮ ‘ਚ ਪੁੱਜੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਦੇ ਵਿਕਾਸ, ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਅਤੇ ਨਸ਼ਿਆਂ ਖਿਲਾਫ ਛੇੜੀ ਮਹਿੰਮ ਦਾ ਖਾਸ ਜ਼ਿਕਰ ਕੀਤਾ।

ਦੋਵਾਂ ਹੀ ਆਗੂਆਂ ਦੇ ਨਿਸ਼ਾਨੇ ‘ਤੇ ਜਿੱਥੇ ਅਕਾਲੀ-ਭਾਜਪਾ ਕਾਂਗਰਸ ਰਹੀ ਉਥੇ ਹੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਮਾਮਲੇ ‘ਚ ਵੀ ਖੁੱਲ੍ਹ ਕੇ ਬੋਲੇ। ਇਹ ਸਮਾਗਮ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ (Sanjeev Arora) ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ‘ਚ ਰੱਖਿਆ ਗਿਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ (Aman Arora) ਸਮੇਤ ਕੈਬਨਿਟ ਮੰਤਰੀ ਵਿਧਾਇਕ ਤੇ ਵੱਡੀ ਗਿਣਤੀ ‘ਚ ਵਲੰਟੀਅਰ ਸ਼ਾਮਿਲ ਹੋਏ।

ਇਸ ਧੰਨਵਾਦ ਸਮਾਗਮ ਨੂੰ ਸੰਬੋਧਨ ਕਰਦਿਆਂ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਤਿੰਨ ਸਾਲਾਂ ‘ਚ ਪੰਜਾਬ ਦੀ ਖੁਸ਼ਹਾਲੀ ਲਈ ਰਿਕਾਰਡਤੋੜ ਕੰਮ ਕੀਤੇ। ਇਨ੍ਹਾਂ ਕੰਮਾਂ ਸਦਕਾ ਹੀ ਲੁਧਿਆਣਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੂੰ ਸ਼ਾਨਦਾਰ ਜਿੱਤ ਦਵਾਉਂਦਿਆਂ ਪਾਰਟੀ ਨੀਤੀਆਂ ‘ਤੇ ਮੋਹਰ ਲਗਾਈ ਹੈ। ਇਸ ਜਿੱਤ ਦੇ ਨਾਲ ਹੀ ਸਾਫ ਸੰਕੇਤ ਹੈ ਕਿ 2027 ‘ਚ ਵੀ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ‘ਚ ਪੰਜਾਬ ਦੀ ਸੇਵਾ ਲਈ ਮੁੜ ਕਾਬਜ਼ ਹੋਵੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਖਿਲਾਫ ਭੰਡੀ ਪ੍ਰਚਾਰ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਅੱਜ ਤਕ ਪੰਜਾਬ ਦੀ ਬਰਬਾਦੀ ਲਈ ਜੋ ਕੁਝ ਕੀਤਾ ਉਹ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ। ਇਨ੍ਹਾਂ ਦੇ ਕਾਰਨਾਮਿਆਂ ਸਦਕਾ ਇਨ੍ਹਾਂ ਪਾਰਟੀਆਂ ਦੀ ਹੋਂਦ ਵੀ ਖਤਰੇ ‘ਚ ਹੈ। ਉਨ੍ਹਾਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਕਿਹਾ ਕਿ ਨਰਕ ਸਵਰਗ ਸਭ ਇੱਥੇ ਹੀ ਹੈ।

Leave a Reply

Your email address will not be published. Required fields are marked *