Bhathinda News : ਗੋਇਲ 50 ਪਰਿਵਾਰਾਂ ਸਮੇਤ ਭਾਜਪਾ ਛੱਡ ਆਪ ‘ਚ ਸ਼ਾਮਲ

ਭਗਤਾ ਭਾਈਕਾ : ਹਲਕਾ ਰਾਮਪੁਰਾ ਫੂਲ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਸਿਆਸੀ ਬਲ ਮਿਲਿਆ ਜਦੋਂ ਸਥਾਨਕ ਸ਼ਹਿਰ ਵਿਖੇ ਭਾਜਪਾ ਵਪਾਰ ਮੰਡਲ ਬਠਿੰਡਾ ਦੇ ਮੀਤ ਪ੍ਰਧਾਨ ਰਾਮ ਕੁਮਾਰ ਰਾਮਾਂ ਗੋਇਲ ਅਤੇ ਨੌਜਵਾਨ ਆਗੂ ਰਿੱਕੀ ਗੋਇਲ ਨੇ 50 ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡ ਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ਹਿਰ ਸ਼ਿਵਮ ਰੈਸਟੋਰੈਂਟ ਵਿਖੇ ਸਮਾਗਮ ਦੌਰਾਨ ਵਿਧਾਇਕ ਬਲਕਾਰ ਸਿੱਧੂ ਨੇ ਆਪ ਵਿਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।

ਇਸ ਸਮੇਂ ਸਿੱਧੂ ਨੇ ਦਾਅਵਾ ਕੀਤਾ ਕਿ ਆਪ ਦੀ ਨੀਅਤ ਅਤੇ ਨੀਤੀਆਂ ਲੋਕਾਂ ਪ੍ਰਤੀ ਸਾਫ ਨੇ ਜਿਸ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਪਰਿਵਾਰ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਪ ਇਕਲੌਤੀ ਅਜਿਹੀ ਸਿਆਸੀ ਪਾਰਟੀ ਹੈ ਜਿੱਥੇ ਹਰ ਕੰਮ ਕਰਨ ਵਾਲੇ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਮ ਕੁਮਾਰ ਰਾਮਾਂ ਅਤੇ ਅਤੇ ਰਿਕੀ ਗੋਇਲ ਦਾ ਸਥਾਨਿਕ ਇਲਾਕੇ ਵਿਚ ਚੰਗਾ ਆਧਾਰ ਹੈ। ਇਸੇ ਦੌਰਾਨ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਤੇ ਸਿਆਸੀ ਚੋਟ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਵੱਡੀ ਗੁੱਟਬੰਦੀ ਕਾਰਨ ਪੰਜਾਬ ਵਿਚ ਅੱਧਾ ਦਰਜਨ ਤੋ ਵੱਧ ਮੁੱਖ ਮੰਤਰੀ ਦੇ ਦਾਅਵੇਦਾਰ ਹਨ ਅਤੇ ਵਿਧਾਨ ਸਭਾ ਚੋਣਾਂ ਤਕ ਇੰਨ੍ਹਾਂ ਦੀ ਗਿਣਤੀ ਵਿਚ ਵੀ ਹੋਰ ਵੀ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਅਕਾਲੀ ਦਲ ਸਫਾਇਆ ਹੋ ਚੁੱਕਿਆ ਅਤੇ ਦੋ ਵੱਡੇ ਧੜਿਆ ਵਿਚ ਵੰਡਿਆ ਗਿਆ ਅਤੇ ਭਾਜਪਾ ਦੇ ਪੰਜਾਬ ਵਿਚ ਸਿਆਸੀ ਪੈਰ ਲੱਗਣੇ ਬਹੁਤ ਦੂਰ ਦੀ ਗੱਲ ਹੈ, ਜਿਸ ਕਰਕੇ ਅਗਲੀਆਂ 2022 ਦੀਆਂ ਚੋਣਾਂ ਵਿਚ ਆਪ 100 ਸੀਟਾਂ ਤੋਂ ਵੱਧ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਨਵਾਂ ਰਿਕਾਰਡ ਪੈਦਾ ਕਰੇਗੀ।

Leave a Reply

Your email address will not be published. Required fields are marked *