ਐਡਵੋਕੇਟ ਰਣਜੀਤ ਕੁਮਾਰ ਹੋਣਗੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਸਪਾ ਦੇ ਉਮੀਦਵਾਰ

ਹੁਸ਼ਿਆਰਪੁਰ : ਬਹੁਜਨ ਸਮਾਜ ਪਾਰਟੀ ਵੱਲੋਂ ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਅਤੇ ਸ੍ਰੀ ਵਿਪੁਲ ਕੁਮਾਰ ਜੀ ਨੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾ ‘ਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਵਜੋਂ ਐਡਵੋਕੇਟ ਰਣਜੀਤ ਕੁਮਾਰ ਦਾ ਨਾਮ ਐਲਾਨ ਕੀਤਾ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਗ੍ਰਹਿ ਵਿਖੇ ਲੰਬੀ ਮੰਥਨ ਮੀਟਿੰਗ ਹੋਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ, ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ, ਸੂਬਾ ਜਨਰਲ ਸਕੱਤਰ ਠੇਕੇਦਾਰ ਰਜਿੰਦਰ ਸਿੰਘ, ਸੂਬਾ ਸਕੱਤਰ ਮਨਿੰਦਰ ਸਿੰਘ ਸ਼ੇਰਪੁਰੀ ਅਤੇ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਨਾਲ ਵਿਸਥਾਰ ਸਹਿਤ ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਲੀਡਰਸ਼ਿਪ ਵੱਲੋਂ ਕੀਤੇ ਗਏ ਸਰਬ ਸੰਮਤੀ ਨਾਲ ਫੈਸਲੇ ਨੂੰ ਪਾਰਟੀ ਹਾਈ ਕਮਾਂਡਰ ਨੂੰ ਜਾਣੂ ਕਰਵਾਇਆ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਲੀਡਰਸ਼ਿਪ ਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਲੋਕ ਸਭਾ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਨੂੰ ਐਲਾਨ ਦਿੱਤਾ ਗਿਆ। ਐਡਵੋਕੇਟ ਰਣਜੀਤ ਕੁਮਾਰ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਦੂਸਰੀ ਵਾਰ ਚੁਣੇ ਗਏ ਮੌਜੂਦਾ ਪ੍ਰਧਾਨ ਹਨ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਹਾਜ਼ਰ ਸਨ। ਸ੍ਰੀ ਵਿਪੁਲ ਕੁਮਾਰ ਜੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ ਬਸਪਾ ਵਰਕਰ ਤੇ ਲੀਡਰਸ਼ਿਪ ਜਿਸ ਮਜਬੂਤੀ ਨਾਲ ਚੋਣ ਕੰਪੇਨ ਕਰ ਰਹੇ ਹਨ ਇਸ ਨਾਲ 2027 ਵਿਧਾਨ ਸਭਾ ਚੋਣਾਂ ਦੀ ਮਜਬੂਤ ਨੀਂਹ ਬੱਝੇਗੀ ਉੱਥੇ ਹੀ 2024 ਵਿੱਚ ਬਹੁਤ ਕ੍ਰਿਸ਼ਮਈ ਨਤੀਜਾ ਵੀ ਕੱਢੇਗੀ।

Leave a Reply

Your email address will not be published. Required fields are marked *