ਢਿਲਵਾਂ ਟੋਲ ਪਲਾਜ਼ਾ ਨੇੜੇ ਹੋਇਆ ਭਿਆਨਕ ਹਾਦਸਾ, ਟੱਕਰ ਤੋਂ ਬਾਅਦ ਪੁਲ਼ ਤੋਂ ਡਿੱਗੀ ਕਾਰ; ਦੋ ਔਰਤਾਂ ਸਮੇਤ 3 ਦੀ ਮੌਤ

ਕਪੂਰਥਲਾ : ਜਲੰਧਰ-ਅੰਮ੍ਰਿਤਸਰ ਰੋਡ ਸਥਿਤ ਢਿਲਵਾਂ ਟੋਲ ਪਲਾਜ਼ਾ ਨੇੜੇ ਪੈਂਦੇ ਗਾਜੀ ਗੁਡਾਣਾ ਪੁਲ ‘ਤੇ ਦੋ ਚਾਰ-ਪਹੀਆ ਵਾਹਨਾਂ ਦੀ ਆਪਸ ‘ਚ ਟੱਕਰ ਹੋ ਗਈ ਜਿਸ ਵਿਚ 14 ਤੋਂ 15 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਇੱਥੇ ਡਿਊਟੀ ਡਾਕਟਰਾਂ ਵੱਲੋਂ ਦੋ ਔਰਤਾਂ ਸਮੇਤ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਬਿਆਸ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸਐੱਚਓ ਢਿਲਵਾਂ ਦਲਵਿੰਦਰ ਵੀਰ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਏਐੱਸਆਈ ਮੂਰਤਾ ਸਿੰਘ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਦਿਆਲਪੁਰ ਬਿਆਸ ਰੂਟ ਨੰਬਰ 52902 ਦੇ ਇੰਚਾਰਜ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਉਹ ਆਪਣੇ ਸਾਥੀ ਕਾਂਸਟੇਬਲ ਵਿਕਾਸ ਅਤੇ ਜਗਤਾਰ ਸਿੰਘ ਨਾਲ ਮੌਕੇ ‘ਤੇ ਪਹੁੰਚੇ। ਘਟਨਾ ਵਿਚ ਨੁਕਸਾਨੀ ਗਈ ਗੱਡੀ ਅਰਟਿਗਾ ਕਾਰ ਨੰਬਰ ਐੱਚਆਰ67ਈ8027 ਜਿਸ ਨੂੰ ਭਾਮ ਪੁੱਤਰ ਧਰਮਪਾਲ ਵਾਸੀ ਕਰਨਾਲ ਚਲਾ ਰਿਹਾ ਸੀ ਅਤੇ ਦੂਜੀ ਗੱਡੀ ਨੰਬਰ ਪੀਬੀ07ਸੀਜੇ1390 ਨਾਲ ਹਾਦਸਾ ਹੋ ਗਿਆ। ਹਾਦਸੇ ‘ਚ ਦੋਵੇਂ ਗੱਡੀਆਂ ਪਲਟ ਗਈਆਂ ਅਤੇ ਅਰਟਿਗਾ ਕਾਰ ਪੁਲ ਤੋਂ ਹੇਠਾਂ ਡਿੱਗ ਗਈ ਜਿਸ ਵਿਚ ਸਵਾਰ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਦੋ ਔਰਤਾਂ ਸਮੇਤ ਤਿੰਨ ਦੀ ਮੌਤ ਹੋ ਗਈ।

Leave a Reply

Your email address will not be published. Required fields are marked *