Patiala News : ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਗ੍ਰਿਫਤਾਰ, ਮੁਲਜ਼ਮਾਂ ਤੋਂ ਮੇਰਠ ਤੋਂ ਮੰਗਵਾਏ ਹਥਿਆਰ ਬਰਾਮਦ

ਪਟਿਆਲਾ : ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਪੁਲ ਅਤੇ ਰਾਹੁਲ ਵਾਸੀ ਮੇਰਠ ਉੱਤਰ ਪ੍ਰਦੇਸ਼ , ਸੁਖਚੈਨ ਸਿੰਘ ਵਾਸੀ ਪਿੰਡ ਸਿਆਲੂ ਤੇ ਤੇਜਿੰਦਰ ਸਿੰਘ ਫੌਜੀ ਵਾਸੀ ਦੌਣਕਲਾਂ ਵਜੋਂ ਹੋਈ ਹੈ। ਐੱਸਐੱਸਪੀ ਨੇ ਦੱਸਿਆ ਕਿ ਪਿੰਡ ਦੌਣਕਲਾਂ ਵਿਖੇ ਤਲਵਿੰਦਰ ਸਿੰਘ ਨਾਮੀ ਵਿਅਕਤੀ ’ਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਪਿੰਦਾ ਕਤਲ ਕੇਸ ‘ਚ ਗ੍ਰਿਫਤਾਰ ਤੇਜਿੰਦਰ ਫੌਜੀ ਨੂੰ ਜੇਲ੍ਹ ਤੋਂ ਪ੍ਰਡਕਸ਼ਨ ਵਰੰਟ ’ਤੇ ਲਿਆਂਦਾ ਗਿਆ। ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਤਲਵਿੰਦਰ ਸਿੰਘ ਯੂਨੀਵਰਸਿਟੀ ਸਾਹਮਣੇ ਹੋਏ ਪਿੰਦਾ ਕਤਲ ਕਾਂਡ ਦਾ ਮੁੱਖ ਗਵਾਹ ਸੀ ਜਿਸਨੂੰ ਮਾਰਨ ਲਈ ਤੇਜਿੰਦਰ ਫੌਜੀ ਨੇ ਆਪਣੇ ਸਾਥੀਆਂ ਨੂੰ ਭੇਜਿਆ ਸੀ। ਫੌਜੀ ਪਿਛਲੇ ਤਿੰਨ ਸਾਲ ਤੋਂ ਲਾਰੈਂਸ ਬਿਸ਼ਨੋਈ ਦੇ ਸਿੱਧੇ ਸੰਪਰਕ ‘ਚ ਰਿਹਾ ਹੈ ਤੇ ਉਸਦੇ ਇਸ਼ਾਰੇ ’ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਗ੍ਰਿਫਤਾਰ ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ ਜੋਕਿ ਮੇਰਠ ਤੋਂ ਮੰਗਵਾਏ ਸਨ।

Leave a Reply

Your email address will not be published. Required fields are marked *