ਚੰਡੀਗੜ੍ਹ ਵਾਲੇ ਜ਼ਰਾ ਧਿਆਨ ਦੇਣ, 8 ਮਈ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ


ਚੰਡੀਗੜ੍ਹ – ਭਾਰਤ ਦੇ ਰੱਖਿਆ ਮੰਤਰੀ ਸੋਮਵਾਰ ਨੂੰ ਚੰਡੀਗੜ੍ਹ ਦੌਰੇ ’ਤੇ ਆ ਰਹੇ ਹਨ। ਇੱਥੇ ਉਹ ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕਰਨਗੇ। ਉਨ੍ਹਾਂ ਦੀ ਆਮਦ ’ਤੇ ਚੰਡੀਗੜ੍ਹ ਪੁਲਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਕਈ ਸੜਕਾਂ ’ਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ।

ਡਾਇਵਰਟ ਰਹੇਗਾ ਸਾਰਾ ਟ੍ਰੈਫਿਕ
ਰੱਖਿਆ ਮੰਤਰੀ ਰਾਜਨਾਥ ਦੇ ਦੌਰੇ ਦੌਰਾਨ ਏਅਰਪੋਰਟ ਲਾਈਟ ਪੁਆਇੰਟ, ਹੱਲੋਮਾਜਰਾ ਲਾਈਟ ਪੁਆਇੰਟ, ਪੋਲਟਰੀ ਫ਼ਾਰਮ ਚੌਂਕ, ਟ੍ਰਿਬਿਊਨ ਚੌਂਕ, ਆਇਰਨ ਮਾਰਕਿਟ ਲਾਈਟ ਪੁਆਇੰਟ, ਨਿਊ ਲੇਬਰ ਚੌਂਕ (ਸੈਕਟਰ-20/21-33/34) ਅਤੇ ਮੱਧ ਮਾਰਗ ’ਤੇ ਏ. ਪੀ. ਚੌਂਕ (ਸੈਕਟਰ-7/8-18/19), ਪ੍ਰੈੱਸ ਲਾਈਟ ਪੁਆਇੰਟ (ਸੈਕਟਰ-8/9-17/18) ਅਤੇ ਮਟਕਾ ਚੌਂਕ (ਸੈਕਟਰ-9/10-16/17) ਜਿਸ ‘ਚ 17/18 ਲਾਈਟ ਪੁਆਇੰਟ ਅਤੇ ਵੀ. ਵੀ. ਆਈ. ਪੀ. ਦੀ ਆਵਾਜਾਈ ਦੌਰਾਨ ਗੁਰਦੁਆਰਾ ਸੈਕਟਰ-8 ਤੱਕ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ।

ਆਮ ਜਨਤਾ ਨੂੰ ਸਲਾਹ
ਵੀ. ਆਈ. ਪੀ. ਦੀ ਆਮਦ ਦੌਰਾਨ ਆਮ ਜਨਤਾ ਨੂੰ ਸਲਾਹ ਹੈ ਕਿ ਜਾਮ ਤੋਂ ਬਚਣ ਲਈ ਬਦਲਵਾਂ ਰਸਤਾ ਆਪਣਾਓ। ਜਾਮ ਤੋਂ ਬਚਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਸੋਸ਼ਲ ਅਕਾਊਂਟ ’ਤੇ ਜਾਮ ਅਤੇ ਰੂਟ ਡਾਇਵਰਟ ਲਈ ਲੋਕਾਂ ਨੂੰ ਅਪਡੇਟ ਕੀਤਾ ਜਾਵੇਗਾ। ਪ੍ਰੋਗਰਾਮ ‘ਚ ਆਉਣ ਵਾਲੇ ਮਹਿਮਾਨਾ, ਅਧਿਕਾਰੀ ਅਤੇ ਹੋਰ ਮੁਲਾਜ਼ਮ ਆਪਣੇ ਵਾਹਨ ਤੈਅ ਪਾਰਕਿੰਗ ‘ਚ ਪਾਰਕ ਕਰਨ। ਟ੍ਰੈਫਿਕ

Leave a Reply

Your email address will not be published. Required fields are marked *