ਜਲੰਧਰ, ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਅੱਜ ਤੇਜ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਹੀ ਨਹੀਂ ਇਸ ਦੌਰਾਨ ਅਗਲੇ ਹਫ਼ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਜਲਦ ਹੀ ਪੰਜਾਬ ਵਿੱਚ ਮਾਨਸੂਨ ਸਰਗਮ ਹੋ ਜਾਵੇਗਾ ਤੇ ਜੂਨ ਵਿੱਚ ਹੀ ਮੀਂਹ ਰਿਕਾਰਡ ਤੋੜ ਸਕਦਾ ਹੈ। ਪੰਜਾਬ ਵਿੱਚ ਬੀਤੇ ਦਿਨੀਂ ਵੀ ਮੀਂਹ ਪਏ, ਜੋ ਪ੍ਰੀ ਮਾਨਸੂਨ ਦੇ ਕਾਰਨ ਸਨ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਮਾਨਸੂਨ ਦੀ ਤਾਂ ਦੱਸ ਦਈਏ ਕਿ ਦੱਖਣੀ ਭਾਰਤ ਵਿੱਚ ਬੀਤੇ ਦਿਨੀਂ ਮਾਨਸੂਨ ਦੀ ਐਂਟਰੀ ਹੋ ਚੁੱਕੀ ਹੈ, ਜੋ ਹੁਣ ਮੱਧ ਭਾਰਤ ਨੂੰ ਪਾਰ ਕਰ ਉੱਤਰੀ ਭਾਰਤ ਵੱਲ ਲਗਾਤਾਰ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਮਾਨਸੂਨ ਓੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ ਅਤੇ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ‘ਚ ਦਾਖਲ ਹੋ ਚੁੱਕਾ ਹੈ। ਹੁਣ ਇਸ ਦੀ ਅਗਲੀ ਮੰਜਿਲ ਹੈ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਆਦਿ ਇਲਾਕੇ ਹਨ।
ਮੌਸਮ ਵਿਭਾਗ ਅਨੁਸਾਰ, ਮਾਨਸੂਨ 22 ਜੂਨ ਤੋਂ ਲੈ ਕੇ 25 ਜੂਨ ਦੇ ਦਰਮਿਆਨ ਚੰਡੀਗੜ੍ਹ ਅਤੇ ਪੰਜਾਬ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਹਲਾਂਕਿ ਇਸ ਤੋਂ ਪਹਿਲਾਂ ਵੀ ਕਈ ਇਲਾਕਿਆਂ ਵਿੱਚ ਪ੍ਰੀ-ਮਾਨਸੂਨ ਬਾਰਸ਼ਾਂ ਹੋ ਚੁੱਕੀਆਂ ਹਨ, ਪਰ ਅਸਲ ਮਾਨਸੂਨ ਦੀ ਅਮਦ ਨਾਲ ਪੂਰੇ ਸੂਬੇ ਅੰਦਰ ਮੌਸਮ ਵਿਚ ਠੰਡਕ ਅਤੇ ਸਾਉਣੀ ਮੌਸਮ ਦੀ ਸ਼ੁਰੂਆਤ ਹੋਵੇਗੀ।
