ਫ਼ਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਬਣੇ ਫਲਾਈਓਵਰ ‘ਤੇ ਤੜਕਸਾਰ ਵਾਪਰਿਆ ਹਾਦਸਾ, ਵਿਅਕਤੀ ਦੀ ਮੌਤ, ਫਲਾਈਓਵਰ ਬੰਦ ਕਰ ਕੇ ਰੋਸ ਪ੍ਰਦਰਸ਼ਨ ਜਾਰੀ

ਫਾਜ਼ਿਲਕਾ: ਫ਼ਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਬਣੇ ਫਲਾਈਓਵਰ ‘ਤੇ ਤੜਕਸਾਰ ਹਾਦਸਾ ਵਾਪਰ ਗਿਆ। ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਟਾਂ ਦੇ ਭੱਠੇ ਤੋਂ ਇੱਟਾਂ ਭਰਨ ਜਾ ਰਹੇ ਰੇਹੜੇ ਚਾਲਕ ਨੂੰ ਫਲਾਈਓਰ ‘ਤੇ ਪਿੱਛੋਂ ਦੀ ਆ ਰਹੇ ਕੈਂਟਰ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਸਦੀ ਮੌਤ ਹੋ ਗਈ। ਕੈਂਟਰ ਚਾਲਕ ਟੱਕਰ ਮਾਰ ਕੇ ਭੱਜ ਗਿਆ। ਇਸ ਦੌਰਾਨ ਰੇਹੜੇ ਚਾਲਕਾਂ ਵੱਲੋਂ ਫ਼ਾਜ਼ਿਲਕਾ ਪੁਲਿਸ ਵਲੋਂ ਕਾਰਵਾਹੀ ਨਾ ਕਰਨ ‘ਤੇ ਫ਼ਾਜ਼ਿਲਕਾ- ਫਿਰੋਜ਼ਪੁਰ ਫਲਾਈਓਵਰ ਬੰਦ ਕਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *