ਸਪੋਰਟਸ ਡੈਸਕ: ਪੰਜਾਬ ਕਿੰਗਜ਼ ਨੇ 2014 ਤੋਂ ਬਾਅਦ ਦੂਜੀ ਵਾਰ ਆਈਪੀਐਲ ਫਾਈਨਲ ਵਿੱਚ ਜਗ੍ਹਾ ਬਣਾਈ ਹੈ, ਜਿਸ ਨਾਲ ਮੁੰਬਈ ਇੰਡੀਅਨਜ਼ ਦਾ ਛੇਵੀਂ ਵਾਰ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅਹਿਮਦਾਬਾਦ ਦੇ ਮੈਦਾਨ ‘ਤੇ ਖੇਡੇ ਗਏ ਕੁਆਲੀਫਾਇਰ 2 ਮੈਚ ਵਿੱਚ, ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ 200 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਅਤੇ ਪੰਜਾਬ ਕਿੰਗਜ਼ ਨੂੰ ਫਾਈਨਲ ਵਿੱਚ ਪਹੁੰਚਾਇਆ। ਇਸ ਤੋਂ ਪਹਿਲਾਂ, ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈ ਗਿਆ ਜਿਸ ਕਾਰਨ ਦੇਰੀ ਹੋਈ। ਪਹਿਲਾਂ ਖੇਡਦੇ ਹੋਏ, ਮੁੰਬਈ ਨੇ ਬੇਅਰਸਟੋ ਦੇ 38, ਤਿਲਕ ਵਰਮਾ ਦੇ 44, ਸੂਰਿਆਕੁਮਾਰ ਯਾਦਵ ਦੇ 44 ਅਤੇ ਨਮਨ ਧੀਰ ਦੇ 37 ਦੌੜਾਂ ਦੀ ਬਦੌਲਤ 6 ਵਿਕਟਾਂ ਦੇ ਨੁਕਸਾਨ ‘ਤੇ 203 ਦੌੜਾਂ ਬਣਾਈਆਂ। ਜਵਾਬ ਵਿੱਚ ਖੇਡਦੇ ਹੋਏ, ਪੰਜਾਬ ਨੇ ਓਪਨਰ ਜਲਦੀ ਗੁਆ ਦਿੱਤੇ। ਪਰ ਜੋਸ਼ ਇੰਗਲਿਸ ਦੇ 38, ਨੇਹਲ ਵਡੇਹਰਾ ਦੇ 48 ਅਤੇ ਸ਼੍ਰੇਅਸ ਅਈਅਰ ਦੇ ਨਾਬਾਦ 87 ਦੌੜਾਂ ਦੀ ਬਦੌਲਤ, ਪੰਜਾਬ ਨੇ ਮੈਚ 5 ਵਿਕਟਾਂ ਨਾਲ ਜਿੱਤ ਲਿਆ।
ਪੰਜਾਬੀ ਛਾ ਗਏ ਓਏ, ਮੁੰਬਈ ਨੂੰ ਹਰਾ ਸ਼ਾਨ ਨਾਲ ਫਾਈਨਲ ‘ਚ ਪੁੱਜਾ ਪੰਜਾਬ, ਸਰਪੰਚ ਸਾਬ੍ਹ ਨੇ ਖੇਡੀ ਕਪਤਾਨੀ ਪਾਰੀ
