ਐਸਏਐਸ ਨਗਰ; ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਅੱਠ ਪਿੰਡਾਂ ਨੂੰ ਜ਼ਿਲ੍ਹਾ ਐਸਏਐਸ ਨਗਰ (ਮੋਹਾਲੀ) ਦੀ ਬਨੂੜ ਤਹਿਸੀਲ ਨਾਲ ਜੋੜਿਆ ਗਿਆ ਹੈ। ਇਸ ਲਈ ਅਡੀਸ਼ਨਲ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਪਿੰਡ ਮਾਣਕਪੁਰ ਹੱਦਬਸਤ ਨੰਬਰ 272, ਗੱਜੂਖੇੜਾ ਹੱਦਬਸਤ 279, ਉਰਨਾ ਹੱਦਬਸਤ 2 ,ਚੰਗੇੜਾ ਹੱਦਬਸਤ 243, ਉੱਚਾ ਖੇੜਾ ਹੱਦਬਸਤ 271, ਗੁਰਦਿੱਤਪੁਰਾ ਹਦਬਸਤ 268, ਹਰਦਿੱਤਪੁਰਾ ਹਦਬਸਤ 270 ਅਤੇ ਲਾਹਲਾ ਹੱਦਬਸਤ 267 ਨੂੰ ਐਸਏਐਸ ਨਗਰ (ਮੋਹਾਲੀ) ਜ਼ਿਲ੍ਹੇ ਦੀ ਬਨੂੜ ਤਹਿਸੀਲ ਨਾਲ ਜੋੜਿਆ ਗਿਆ ਹੈ।
ਇਸ ਸਬੰਧੀ ਗੱਲ ਕਰਨ ਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਸ ਤੋਂ ਬਾਅਦ ਡੀਸੀ ਪਟਿਆਲਾ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਨੂੰ ਮਿਲ ਕੇ ਜੋ ਵੀ ਉਹਨਾਂ ਦੀਆਂ ਮੁਸ਼ਕਿਲਾਂ ਹੋਣਗੀਆਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।