ਫਿਲੌਰ : ਅੱਜ ਤੜਕਸਾਰ 6 ਵਜੇ ਦੇ ਕਰੀਬ UP ਰੋਡਵੇਜ਼ ਦੀ ਸਰਕਾਰੀ ਬੱਸ UP 78 ਕੇ.ਟੀ 4715 ਜੋ ਕਿ ਜਲੰਧਰ ਤੋਂ UP ਵੱਲ ਜਾ ਰਹੇ ਸੀ। ਜਦੋਂ ਇਹ ਬਸ ਫਿਲੌਰ ਨੇੜੇ ਪੁੱਜੀ ਤਾਂ ਪਿੱਛੋਂ ਇੱਕ ਤੇਜ ਰਫਤਾਰ ਟਰੱਕ PB 08 ਐਫ ਈ 3240 ਆਕੇ ਜੋਰ ਨਾਲ ਵੱਜਾ, ਜਿਸ ਕਾਰਨ ਟਰੱਕ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਬੱਸ ਵਿੱਚ ਪਿਛਲੀ ਸੀਟ ‘ਤੇ ਬੈਠੇ 5-6 ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ।
ਸੜਕ ਸੁਰੱਖਿਆ ਫੋਰਸ ਦੀ ਪੈਟਰੋਲਿੰਗ ਪਾਰਟੀ ਦੇ ਥਾਣੇਦਾਰ ਸਰਬਜੀਤ ਸਿੰਘ ਅਤੇ ਜਸਵਿੰਦਰ ਸਿੰਘ ਸਾਥੀਆ ਨਾਲ ਮੌਕੇ ਤੇ ਪੁੱਜੇ ਅਤੇ ਕਰੇਨ ਮੰਗਵਾ ਕੇ ਟਰੱਕ ਨੂੰ ਇੱਕ ਪਾਸੇ ਕਰਵਾਇਆ ਬੱਸ ਸਵਾਰੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਡਾਕਟਰੀ ਸਹਾਇਤਾ ਦਵਾਈ ਜਿਨਾਂ ਦੀ ਹਾਲਤ ਠੀਕ ਦੱਸੀ ਗਈ ਪਰ ਟਰੱਕ ਚਾਲਕ ਨੂੰ ਕਰੇਨ ਅਤੇ ਲੋਕਾਂ ਦੀ ਮਦਦ ਨਾਲ ਟਰੱਕ ‘ਚੋਂ ਬਾਹਰ ਕੱਢਿਆ ਤੇ ਸਿਵਲ ਹਸਪਤਾਲ ਫਿਲੌਰ ਲੈ ਕੇ ਗਏ।
ਜਿੱਥੇ ਉਸ ਨੂੰ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਲੁਧਿਆਣਾ ਹਸਪਤਾਲ ਭੇਜ ਦਿੱਤਾ ਗਿਆ ਕਿਉਂਕਿ ਉਸ ਦੀ ਹਾਲਤ ਠੀਕ ਨਹੀਂ ਸੀ, ਬੱਸ ਸਵਾਰੀਆਂ ਨੂੰ ਬੱਸ ਮੰਗਵਾ ਕੇ ਯੂਪੀ ਲਈ ਭੇਜ ਦਿੱਤਾ ਗਿਆ ਦੋਵੇਂ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਇੱਕ ਪਾਸੇ ਕਰਕੇ ਟਰੈਫਿਕ ਚਾਲੂ ਕਰਵਾਇਆ ਟਰੱਕ ਚਾਲਕ ਦੀ ਲੁਧਿਆਣਾ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਕਿਉਂਕਿ ਉਸ ਦੀ ਹਾਲਤ ਬਹੁਤ ਜਿਆਦਾ ਖਰਾਬ ਸੀ ਬੁਰੀ ਤਰ੍ਹਾਂ ਜ਼ਖਮੀ ਸੀ।