‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਾਰਕੋ-ਅੱਤਵਾਦ ਨੂੰ ਵੱਡਾ ਝਟਕਾ; ਜਲੰਧਰ ਪੁਲਿਸ ਨੇ 5 ਕਿਲੋ ਹੈਰੋਇਨ ਸਮੇਤ ਕੀਤਾ ਇੱਕ ਗ੍ਰਿਫ਼ਤਾਰ

ਜਲੰਧਰ : ਰਾਜਵਿਆਪੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਸਰਹੱਦ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਦੋਸ਼ੀ ਸ਼ਿਵਮ ਸੋਢੀ ਉਰਫ ਸ਼ਿਵਾ ਨੂੰ 5 ਕਿਲੋ ਹੈਰੋਇਨ ਅਤੇ 22,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ।

ਵੇਰਵਾ ਸਾਂਝਾ ਕਰਦੇ ਹੋਏ, ਸੀਪੀ ਜਲੰਧਰ ਨੇ ਕਿਹਾ ਕਿ, ਸੀਆਈਏ ਸਟਾਫ ਦੀ ਇੱਕ ਟੀਮ ਨੇ ਸ਼ਿਵਮ ਸੋਢੀ ਉਰਫ ਸ਼ਿਵਾ ਪੁੱਤਰ ਵਰਿੰਦਰ ਸੋਢੀ, ਵਾਸੀ ਮਕਾਨ ਨੰਬਰ 54, ਸਿਮਰਨ ਐਨਕਲੇਵ, ਨੇੜੇ ਲੰਬਾ ਪਿੰਡ ਚੌਕ, ਪੀਐਸ ਰਾਮਾਮੰਡੀ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 5 ਕਿਲੋ ਹੈਰੋਇਨ ਅਤੇ ₹22,000 ਡਰੱਗ ਮਨੀ ਬਰਾਮਦ ਕੀਤੀ। ਦੋਸ਼ੀ ਖਿਲਾਫ਼ ਕਾਰਵਾਈ ਕਰਦੇ ਹੋਏ, ਮੁਕੱਦਮਾ ਨੰਬਰ 122 ਮਿਤੀ 20.05.2025 ਅਧੀਨ ਧਾਰਾ 21C-27A-61-85 ਐਨਡੀਪੀਐਸ ਐਕਟ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 8, ਜਲੰਧਰ ਵਿਖੇ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *