ਏਸ਼ੀਆ ਕੱਪ 2025 ਨੂੰ ਲੈ ਕੇ ਇੱਕ ਵੱਡੀ ਰਿਪੋਰਟ ਸਾਹਮਣੇ ਆਈ ਹੈ। ਬੀਸੀਸੀਆਈ ਨੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਜਿਸ ਦੇ ਮੁਖੀ ਪਾਕਿਸਤਾਨ ਦੇ ਮੋਹਸਿਨ ਨਕਵੀ ਹਨ ਨੂੰ ਸੂਚਿਤ ਕੀਤਾ ਹੈ ਕਿ ਭਾਰਤੀ ਟੀਮ ਏਸ਼ੀਆ ਕੱਪ ਵਿੱਚ ਹਿੱਸਾ ਨਹੀਂ ਲਵੇਗੀ।
ਬੀਸੀਸੀਆਈ ਦਾ ਕਹਿਣਾ ਹੈ ਕਿ ਉਹ ਆਪਣੀ ਮਹਿਲਾ ਟੀਮ ਨੂੰ ਜੂਨ ਵਿੱਚ ਸ਼੍ਰੀਲੰਕਾ ਵਿੱਚ ਹੋਣ ਵਾਲੇ ਐਮਰਜਿੰਗ ਏਸ਼ੀਆ ਕੱਪ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ ਤੇ ਟੀਮ ਇੰਡੀਆ ਵੀ 2025 ਵਿੱਚ ਹੋਣ ਵਾਲੇ ਪੁਰਸ਼ ਏਸ਼ੀਆ ਕੱਪ ਵਿੱਚ ਹਿੱਸਾ ਨਹੀਂ ਲਵੇਗੀ। ਇਹ ਰਿਪੋਰਟ ‘ਦਿ ਇੰਡੀਅਨ ਐਕਸਪ੍ਰੈਸ’ ਅਖਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਰਾਹੀਂ ਸਾਹਮਣੇ ਆਈ ਹੈ।